Galatians 4:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪੋਥੀਆਂ ਵਿੱਚ ਇਉਂ ਲਿਖਿਆ ਹੈ; “ਖੁਸ਼ ਹੋ, ਬਾਂਝ ਔਰਤ। ਤੂੰ ਕਿਸੇ ਬੱਚੇ ਨੂੰ ਨਹੀਂ ਜਨਮਿਆ। ਤੂੰ ਜਿਸਨੇ ਕਦੇ ਵੀ ਸੂਤਕੀ ਪੀੜਾ ਅਨੁਭਵ ਨਹੀਂ ਕੀਤੀ, ਅਨੰਦ ਨਾਲ ਚੀਕ ਅਤੇ ਰੌਲਾ ਪਾ! ਜਿਹੜੀ ਔਰਤ ਤਿਆਗੀ ਹੋਈ ਹੈ ਉਸ ਨੂੰ ਉਸ ਔਰਤ ਨਾਲੋਂ ਵੱਧ ਬੱਚੇ ਹੋਣਗੇ ਜਿਸ ਕੋਲ ਉਸਦਾ ਪਤੀ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਵਿੱਤਰ-ਗ੍ਰੰਥ ਇਸ ਬਾਰੇ ਕਹਿੰਦਾ ਹੈ: “ਹੇ ਬਾਂਝ, ਭਾਵੇਂ ਤੂੰ ਕਦੀ ਜਨਮ ਨਾ ਦਿੱਤਾ, ਤੂੰ ਅਨੰਦ ਮਨਾ । ਤੂੰ ਪ੍ਰਸੂਤਕ ਪੀੜਾਂ ਤੋਂ ਅਣਜਾਣ ਹੈਂ । ਉੱਚੀ ਆਵਾਜ਼ ਨਾਲ ਅਨੰਦ ਮਨਾ । ਕਿਉਂਕਿ ਸੁਹਾਗਣ ਨਾਲੋਂ ਤਿਆਗੀ ਹੋਈ ਦੀ ਸੰਤਾਨ ਵਧੀਕ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਸ਼ਾਸਤਰਾਂ ਲਿਖਿਆ ਹੋਇਆ ਹੈ: “ਹੇ ਬਾਂਝ ਔਰਤ, ਖੁਸ਼ ਹੋ, ਤੂੰ ਜਿਸ ਨੇ ਕਦੇ ਬੱਚਾ ਨਹੀਂ ਜਣਿਆ; ਖੁਸ਼ੀ ਨਾਲ ਖੁੱਲ੍ਹ ਕੇ ਗਾ ਅਤੇ ਉੱਚੀ-ਉੱਚੀ ਕੁਰਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਵੱਧ ਹਨ ਸੁਹਾਗਣ ਨਾਲੋਂ ਜਿਸ ਦਾ ਪਤੀ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਲਿਖਿਆ ਹੋਇਆ ਹੈ - ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ! ਖੁਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਹ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।।
Punjabi ERV
ਪੋਥੀਆਂ ਵਿੱਚ ਇਉਂ ਲਿਖਿਆ ਹੈ; “ਖੁਸ਼ ਹੋ, ਬਾਂਝ ਔਰਤ। ਤੂੰ ਕਿਸੇ ਬੱਚੇ ਨੂੰ ਨਹੀਂ ਜਨਮਿਆ। ਤੂੰ ਜਿਸਨੇ ਕਦੇ ਵੀ ਸੂਤਕੀ ਪੀਡ਼ਾ ਅਨੁਭਵ ਨਹੀਂ ਕੀਤੀ, ਅਨੰਦ ਨਾਲ ਚੀਕ ਅਤੇ ਰੌਲਾ ਪਾ। ਜਿਹਡ਼ੀ ਔਰਤ ਤਿਆਗੀ ਹੋਈ ਹੈ ਉਸਨੂੰ ਉਸ ਔਰਤ ਨਾਲੋਂ ਵਧ ਬੱਚੇ ਹੋਣਗੇ ਜਿਸ ਕੋਲ ਉਸਦਾ ਪਤੀ ਹੈ।” ਯਸਾਯਾਹ 54:1
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਲਿਖਿਆ ਹੋਇਆ ਹੈ, ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ ਖੁੱਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੀ ਵੱਧ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو لِکھیا ہویا اے۔ پئی اَے بے اولاد تُوں جِہدے گھر اولاد نئیں خُوشی کر تُوں جیہڑی جمّن دِیاں پِیڑاں نُوں نئیں جاندی اُچّی اُچّی رو کیوں جو جیہڑی وچاری چھڈی گئی سی۔ اوہدی اولاد سُہاگن نالوں وَدّھ اے۔
Punjabi Standard Bible (Punjabi Standard Bible) 2023
ਕਿਉਂਕਿ ਲਿਖਿਆ ਹੈ: ਹੇ ਬਾਂਝ, ਤੂੰ ਜੋ ਜਨਮ ਨਹੀਂ ਦਿੰਦੀ, ਅਨੰਦ ਮਨਾ! ਤੂੰ ਜਿਸ ਨੂੰ ਜਣੇਪੇ ਦੀਆਂ ਪੀੜਾਂ ਸਹਿਣੀਆਂ ਨਹੀਂ ਪੈਂਦੀਆਂ, ਖੁਸ਼ ਹੋ ਅਤੇ ਨਾਰ੍ਹੇ ਮਾਰ! ਕਿਉਂਕਿ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।