Galatians 5:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਕੋਈ ਵਿਅਕਤੀ ਮਸੀਹ ਯਿਸੂ ਵਿੱਚ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਸਦੀ ਸੁੰਨਤ ਹੋਈ ਹੋਵੇ ਜਾਂ ਨਾ। ਅੱਤ ਮਹੱਤਵਪੂਰਣ ਗੱਲ ਤਾਂ ਵਿਸ਼ਵਾਸ ਦੀ ਹੈ ਜਿਹੜੀ ਪ੍ਰੇਮ ਰਾਹੀਂ ਕਾਰਜ ਕਰਦੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਮਸੀਹ ਯਿਸੂ ਵਿੱਚ ਸੁੰਨਤ ਜਾਂ ਅਸੁੰਨਤ ਦੀ ਕੋਈ ਮਹੱਤਤਾ ਨਹੀਂ ਹੁੰਦੀ ਕੇਵਲ ਵਿਸ਼ਵਾਸ ਦੀ ਹੀ ਹੁੰਦੀ ਹੈ ਜੋ ਪਿਆਰ ਦੇ ਰਾਹੀਂ ਆਉਂਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਮਸੀਹ ਯਿਸ਼ੂ ਵਿੱਚ ਨਾ ਤਾਂ ਸੁੰਨਤ ਅਤੇ ਨਾ ਹੀ ਅਸੁੰਨਤ ਦੀ ਕੋਈ ਕੀਮਤ ਹੈ। ਇੱਕੋ ਇੱਕ ਚੀਜ਼ ਜੋ ਯੋਗ ਹੈ ਉਹ ਇਹ ਹੈ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਤੋਂ ਕੁਝ ਬਣਦਾ ਹੈ ਸਗੋਂ ਨਿਹਚਾ ਤੋਂ ਜਿਹੜੀ ਪ੍ਰੇਮ ਦੇ ਰਾਹੀਂ ਗੁਣਕਾਰ ਹੁੰਦੀ ਹੈ
Punjabi ERV
ਜਦੋਂ ਕੋਈ ਵਿਅਕਤੀ ਮਸੀਹ ਯਿਸੂ ਵਿੱਚ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਸਦੀ ਸੁੰਨਤ ਹੋਈ ਹੋਵੇ ਜਾਂ ਨਾ। ਅੱਤ ਮਹੱਤਵਪੂਰਣ ਗੱਲ ਤਾਂ ਆਸਥਾ ਦੀ ਹੈ ਜਿਹਡ਼ੀ ਪ੍ਰੇਮ ਰਾਹੀਂ ਕਾਰਜ ਕਰਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਮਸੀਹ ਯਿਸੂ ਵਿੱਚ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁਝ ਕੰਮ ਦੀ ਹੈ; ਪਰ ਸਗੋਂ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مسِیح یِسُوع وِچ نا تے سُنتی بہنا کِسے کمّ دا اے۔ تے نا سُنتی نا بہنا۔ پر اوہ اِیمان جیہڑا مُحبّت دی راہِیں اثر کر دا اے۔
Punjabi Standard Bible (Punjabi Standard Bible) 2023
ਕਿਉਂ ਜੋ ਮਸੀਹ ਯਿਸੂ ਵਿੱਚ ਨਾ ਸੁੰਨਤ ਦਾ ਕੋਈ ਮਹੱਤਵ ਹੈ ਨਾ ਅਸੁੰਨਤ ਦਾ, ਪਰ ਕੇਵਲ ਉਸ ਵਿਸ਼ਵਾਸ ਦਾ ਜਿਹੜਾ ਪ੍ਰੇਮ ਦੇ ਦੁਆਰਾ ਕੰਮ ਕਰਦਾ ਹੈ।