Genesis 33:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਏਸਾਓ ਨੇ ਉੱਪਰ ਵੱਲ ਤੱਕਿਆ ਅਤੇ ਔਰਤਾਂ ਅਤੇ ਬੱਚਿਆਂ ਨੂੰ ਦੇਖਿਆ। ਉਸ ਨੇ ਆਖਿਆ, “ਤੇਰੇ ਨਾਲ ਇਹ ਸਾਰੇ ਲੋਕ ਕੌਣ ਹਨ?” ਯਾਕੂਬ ਨੇ ਜਵਾਬ ਦਿੱਤਾ, “ਇਹ ਉਹ ਬੱਚੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਰਿਹਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਓਸ ਅੱਖਾਂ ਚੁੱਕ ਕੇ ਤੀਵੀਆਂ ਅਰ ਬਾਲਾਂ ਨੂੰ ਡਿੱਠਾ ਅਰ ਆਖਿਆ, ਤੇਰੇ ਨਾਲ ਏਹ ਕੌਣ ਹਨ? ਤਾਂ ਓਸ ਆਖਿਆ, ਏਹ ਓਹ ਬਾਲ ਹਨ ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਏਸਾਓ ਨੇ ਅੱਖਾਂ ਚੁੱਕ ਕੇ ਇਸਤਰੀਆਂ ਅਤੇ ਬੱਚਿਆਂ ਨੂੰ ਵੇਖਿਆ ਅਤੇ ਪੁੱਛਿਆ, ਤੇਰੇ ਨਾਲ ਇਹ ਕੌਣ ਹਨ? ਤਾਂ ਉਸ ਨੇ ਆਖਿਆ, ਇਹ ਓਹ ਬੱਚੇ ਹਨ, ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ।