Genesis 46:34 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਉਸ ਨੂੰ ਦੱਸਣਾ, ‘ਅਸੀਂ ਆਜੜੀ ਹਾਂ। ਅਸੀਂ ਆਪਣੀ ਸਾਰੀ ਉਮਰ ਆਜੜੀ ਹੀ ਰਹੇ ਹਾਂ ਬਿਲਕੁਲ ਸਾਡੇ ਪੁਰਖਿਆਂ ਵਾਂਗ।’ ਫ਼ੇਰ ਫ਼ਿਰਊਨ ਤੁਹਾਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੀ ਆਗਿਆ ਦੇ ਦੇਵੇਗਾ। ਮਿਸਰੀ ਲੋਕ ਆਜੜੀਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਬਿਹਤਰ ਹੈ ਕਿ ਤੁਸੀਂ ਗੋਸ਼ਨ ਵਿਖੇ ਰਹੋ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਤੁਸਾਂ ਆਖਣਾ ਤੁਹਾਡੇ ਦਾਸ ਜਵਾਨੀ ਤੋਂ ਲੈਕੇ ਹੁਣ ਤੀਕ ਮਾਲ ਡੰਗਰ ਵਾਲੇ ਰਹੇ ਹਨ ਅਸੀਂ ਵੀ ਅਰ ਸਾਡੇ ਪਿਓ ਦਾਦੇ ਵੀ, ਤਾਂਜੋ ਤੁਸੀਂ ਗੋਸ਼ਨ ਦੀ ਧਰਤੀ ਵਿੱਚ ਵੱਸ ਜਾਓ ਕਿਉਂਜੋ ਮਿਸਰੀ ਸਾਰੇ ਅਯਾਲੀਆਂ ਤੋਂ ਘਿਣ ਕਰਦੇ ਹਨ ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਤੁਸੀਂ ਇਹ ਆਖਣਾ, ਤੁਹਾਡੇ ਦਾਸ ਜਵਾਨੀ ਤੋਂ ਲੈ ਕੇ ਹੁਣ ਤੱਕ ਪਸ਼ੂ ਪਾਲਦੇ ਰਹੇ ਹਨ, ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ ਤਦ ਤੁਸੀਂ ਗੋਸ਼ਨ ਦੇਸ਼ ਵਿੱਚ ਵੱਸ ਜਾਓਗੇ ਕਿਉਂ ਜੋ ਮਿਸਰੀ ਸਾਰੇ ਆਜੜੀਆਂ ਤੋਂ ਘਿਰਣਾ ਕਰਦੇ ਹਨ।