Habakkuk 1:10 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਉਹ ਦੂਜੇ ਰਾਜਾਂ ਦੇ ਪਾਤਸ਼ਾਹਾਂ ਦਾ ਮਖੌਲ ਉਡਾਉਣਗੇ। ਓਪਰੇ ਸ਼ਾਸਕ ਉੱਪਰ ਉਹ ਠਠ੍ਠਾ ਕਰਣਗੇ। ਕਸਦੀ ਲੋਕ ਸੈਨਿਕ ਉੱਚੀਆਂ ਤੇ ਮਜ਼ਬੂਤ ਦੀਵਾਰਾਂ ਵਾਲੇ ਸ਼ਹਿਰਾਂ ਉੱਪਰ ਹਾਸਾ ਕਰਣਗੇ। ਉਹ ਮਿੱਟੀ ਦੀਆਂ ਕਚ੍ਚੀਆਂ ਸੜਕਾਂ ਬਣਾਕੇ ਆਰਾਮ ਨਾਲ ਦੀਵਾਰਾਂ ਦੇ ਉੱਪਰ ਚਢ਼ਕੇ ਸ਼ਹਿਰਾਂ ਨੂੰ ਹਰਾ ਦੇਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਓਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ, ਓਹ ਹਾਕਮਾਂ ਉੱਤੇ ਹੱਸਦੇ ਹਨ, ਓਹ ਹਰੇਕ ਗੜ੍ਹ ਉੱਤੇ ਹੱਸਦੇ ਹਨ, ਓਹ ਮਿੱਟੀ ਦਾ ਦਮਦਮਾ ਬੰਨ੍ਹ ਕੇ ਉਸ ਨੂੰ ਲੈਂਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ ਅਤੇ ਹਾਕਮਾਂ ਉੱਤੇ ਹੱਸਦੇ ਹਨ, ਉਹ ਹਰੇਕ ਗੜ੍ਹ ਨੂੰ ਤੁੱਛ ਜਾਣਦੇ ਹਨ, ਉਹ ਮੋਰਚਾ ਬੰਨ੍ਹ ਕੇ ਉਸ ਨੂੰ ਜਿੱਤ ਲੈਂਦੇ ਹਨ।