Habakkuk 2:5 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਆਖਿਆ, “ਜਿਵੇਂ ਦਾਰੂ ਬੰਦੇ ਨੂੰ ਧੋਖਾ ਦਿੰਦੀ ਹੈ ਉਸੇ ਤਰ੍ਹਾਂ ਤਾਕਤਵਰ ਇਨਸਾਨ ਦਾ ਹੰਕਾਰ ਉਸ ਨੂੰ ਮੂਰਖ ਬਣਾਉਂਦਾ ਹੈ ਪਰ ਉਸ ਨੂੰ ਸ਼ਾਂਤੀ ਕਿਤੇ ਨਹੀਂ ਮਿਲਦੀ। ਉਹ ਹੋਰ-ਹੋਰ ਦੇ ਲਾਲਚ ਵਿੱਚ ਹਮੇਸ਼ਾ ਮੌਤ ਵਰਗਾ ਰਹਿੰਦਾ ਹੈ ਅਤੇ ਮੌਤ ਵਾਂਗ ਉਹ ਕਦੇ ਸੰਤੁਸ਼ਟ ਨਹੀਂ ਹੁੰਦਾ, ਉਸ ਦੀ ਲਾਲਸਾ ਵੱਧਦੀ ਰਹਿੰਦੀ ਹੈ। ਉਹ ਲਗਾਤਾਰ ਦੂਜੀਆਂ ਕੌਮਾਂ ਨੂੰ ਹਰਾਉਂਦਾ ਜਾਵੇਗਾ ਤੇ ਉਨ੍ਹਾਂ ਨੂੰ ਆਪਣੇ ਬੰਦੀ ਬਣਾਉਂਦਾ ਰਹੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਨਾਲੇ ਦਾਖ ਰਸ ਖੋਟਾ ਹੈ, ਇੱਕ ਹੰਕਾਰੀ, ਉਹ ਕਾਇਮ ਨਾ ਰਹੇਗਾ, ਜੋ ਪਤਾਲ ਵਾਂਙੁ ਆਪਣੀ ਲਾਲਸਾ ਵਧਾਉਂਦਾ ਹੈ, ਅਤੇ ਮੌਤ ਵਰਗਾ ਹੈ, ਜੋ ਰੱਜਦਾ ਨਹੀਂ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਦਾ ਹੈ, ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ ਲਾਉਂਦਾ ਹੈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮਧ ਧੋਖਾ ਦੇਣ ਵਾਲੀ ਹੈ, ਹੰਕਾਰੀ ਪੁਰਖ ਘਰ ਵਿੱਚ ਨਹੀਂ ਰਹਿੰਦਾ, ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਦਾ ਹੈ ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦੇ ਢੇਰ ਲਾਉਂਦਾ ਹੈ।