Habakkuk 2:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜਲਦੀ ਹੀ ਉਹ ਸਾਰੇ ਮਨੁੱਖ ਉਸ ਉੱਪਰ ਹਸੀਂ ਕਰਦੇ ਉਸ ਦਾ ਮਖੌਲ ਉਡਾਉਣਗੇ ਤੇ ਉਸ ਨੂੰ ਉਸ ਦੀ ਹਾਰ ਦੇ ਕਿੱਸੇ ਸੁਨਾਉਣਗੇ। ਉਹ ਹੱਸਣਗੇ ਅਤੇ ਆਖਣਗੇ, ‘ਹਾਏ! ਕਿੰਨੀ ਬੁਰੀ ਗੱਲ ਹੈ ਕਿ ਜੋ ਸਭ ਕੁਝ ਲੈਂਦਾ ਹੈ, ਉਸ ਨੂੰ ਸੰਭਾਲਦਾ ਨਹੀਂ! ਉਹ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ ਕਰਜ਼ਾ ਇਕੱਠਾ ਕਰਕੇ ਧਨਾਢ ਬਣਦਾ ਹੈ।’
Punjabi Bible 2016 - ਪਵਿੱਤਰ ਬਾਈਬਲ O.V.
ਕੀ ਏਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ, ਅਤੇ ਉਹ ਦੇ ਵਿਰੁੱਧ ਇੱਕ ਮੇਹਣਾ ਨਾ ਦੇਣਗੇॽ ਓਹ ਆਖਣਗੇ, ਹਾਇ ਉਹ ਨੂੰ ਜੋ ਉਸ ਨੂੰ ਵਧਾਉਂਦਾ ਹੈ ਜਿਹੜਾ ਆਪਣਾ ਨਹੀਂ ਹੈ! ਕਦ ਤੀਕॽ ਅਤੇ ਜੋ ਗਹਿਣਿਆਂ ਦਾ ਭਾਰ ਆਪਣੇ ਉੱਤੇ ਲੱਦਦਾ ਹੈ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੀ ਇਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ ਅਤੇ ਉਹ ਦੇ ਵਿਰੁੱਧ ਇੱਕ ਮਿਹਣਾ ਨਹੀਂ ਦੇਣਗੇ? ਉਹ ਆਖਣਗੇ, “ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ! ਜੋ ਪਰਾਏ ਮਾਲ ਦਾ ਭਾਰ ਆਪਣੇ ਉੱਤੇ ਲੱਦਦਾ ਹੈ! ਪਰ ਕਦ ਤੱਕ?”