Habakkuk 3:6 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਖੜੋਤਾ ਤੇ ਧਰਤੀ ਦਾ ਨਿਆਂ ਕੀਤਾ ਉਸ ਨੇ ਉੱਠ ਕੇ ਸਭ ਦੇਸ਼ਾਂ ਦੇ ਲੋਕਾਂ ਨੂੰ ਤੱਕਿਆ ਅਤੇ ਉਹ ਡਰ ਨਾਲ ਕੰਬ ਉੱਠੇ। ਇਹ ਪਰਬਤ ਜਿਹੜੇ ਯੁਗਾਂ ਤੋਂ ਅਟਲ ਖੜ੍ਹੇ ਸਨ ਡਿੱਗਕੇ ਚਕਨਾਚੂਰ ਹੋ ਗਏ। ਪੁਰਾਣੀਆਂ ਤੋਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਇਹ ਉੱਥੇ ਵਾਪਰਿਆ ਜਿੱਥੇ ਕਿਤੇ ਵੀ ਪਰਮੇਸ਼ੁਰ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਖਲੋ ਗਿਆ ਅਤੇ ਧਰਤੀ ਦਾ ਮਾਪ ਲਿਆ, ਉਸ ਵੇਖਿਆ ਅਤੇ ਕੌਮਾਂ ਨੂੰ ਤਰਾਹਿਆ, ਤਾਂ ਸਨਾਤਨ ਪਹਾੜ ਖਿੱਲਰ ਗਏ, ਅਨਾਦੀ ਟਿੱਲੇ ਝੁੱਕ ਗਏ, ਉਹ ਦਾ ਚਾਲ ਚਲਣ ਸਦੀਪਕ ਜਿਹਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਖੜ੍ਹਾ ਹੋ ਗਿਆ ਅਤੇ ਧਰਤੀ ਦਾ ਮਾਪ ਲਿਆ, ਉਸ ਨੇ ਵੇਖਿਆ ਅਤੇ ਕੌਮਾਂ ਕੰਬ ਉੱਠੀਆਂ, ਸਨਾਤਨ ਪਰਬਤ ਢਹਿ ਗਏ, ਅਨਾਦੀ ਟਿੱਲੇ ਝੁੱਕ ਗਏ, ਉਹ ਦੇ ਮਾਰਗ ਸਦੀਪਕਾਲ ਦੇ ਹਨ।