Haggai 1:9 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਤੁਸੀਂ ਵੱਧੇਰੇ ਫ਼ਸਲ ਦੀ ਆਸ ਰੱਖੀ, ਪਰ ਜਦੋਂ ਤੁਸੀਂ ਇਸ ਦੀ ਵਾਡੀ ਕਰਨ ਲਈ ਗਏ, ਤੁਹਾਨੂੰ ਬਸ ਬੋੜੀ ਜਿਹੀ ਹੀ ਮਿਲੀ। ਜਦੋਂ ਤੁਸੀਂ ਉਸ ਨੂੰ ਘਰ ਲਿਆਂਦਾ, ਮੈਂ ਹਵਾ ਭੇਜੀ ਜਿਹੜੀ ਇਸ ਨੂੰ ਵੀ ਉਡਾਅ ਕੇ ਲੈ ਗਈ। ਅਜਿਹਾ ਕਿਉਂ ਵਾਪਰਦਾ ਹੈ? ਕਿਉਂ ਕਿ ਮੇਰਾ ਮੰਦਰ ਅਜੇ ਵੀ ਉਜੜਿਆ ਪਿਆ ਹੈ ਜਦ ਕਿ ਤੁਹਡੇ ਵਿੱਚੋਂ ਹਰ ਕੋਈ ਆਪੋ-ਆਪਣੇ ਘਰ ਦਾ ਧਿਆਨ ਰੱਖਣ ਵਿੱਚ ਰੁਝਿਆ ਹੋਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਬਹੁਤੇ ਦੀ ਆਸ ਰੱਖੀ ਪਰ ਵੇਖੋ, ਤੁਹਾਨੂੰ ਥੋੜਾ ਮਿਲਿਆ ਅਤੇ ਜਦ ਤੁਸੀਂ ਉਸ ਨੂੰ ਆਪਣੇ ਘਰ ਲਿਆਏ ਤਾਂ ਮੈਂ ਉਸ ਨੂੰ ਉਡਾ ਵੀ ਦਿੱਤਾ। ਕਿਉਂॽ ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਏਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ ਆਪਣੇ ਘਰਾਂ ਨੂੰ ਭੱਜ ਜਾਂਦੇ ਹੋ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਬਹੁਤੇ ਦੀ ਆਸ ਰੱਖੀ ਪਰ ਵੇਖੋ, ਤੁਹਾਨੂੰ ਥੋੜ੍ਹਾ ਮਿਲਿਆ ਅਤੇ ਜਦੋਂ ਤੁਸੀਂ ਉਸ ਨੂੰ ਆਪਣੇ ਘਰ ਲਿਆਏ, ਤਾਂ ਮੈਂ ਉਸ ਨੂੰ ਵੀ ਉਡਾ ਦਿੱਤਾ। ਕਿਉਂ? ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਇਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ ਆਪਣੇ ਘਰਾਂ ਨੂੰ ਭੱਜ ਜਾਂਦੇ ਹੋ।