Hebrews 1:4 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਕਿਸੇ ਵੀ ਦੂਤ ਦੇ ਨਾਂ ਨਾਲੋਂ ਮਹਾਨ ਸੀ। ਅਤੇ ਉਹ ਦੂਤ ਨਾਲੋਂ ਵੀ ਕਿੰਨਾ ਵੱਧੇਰੇ ਮਹਾਨ ਬਣ ਗਿਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਉਹ ਸਵਰਗਦੂਤਾਂ ਨਾਲੋਂ ਉੱਨ੍ਹੇ ਹੀ ਉੱਤਮ ਬਣ ਗਏ ਜਿੰਨਾ ਉਹਨਾਂ ਨੂੰ ਵਿਰਾਸਤ ਵਿੱਚ ਪ੍ਰਾਪਤ ਹੋਇਆ ਨਾਮ ਉਹਨਾਂ ਨਾਲੋਂ ਉੱਤਮ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਦੂਤਾਂ ਨਾਲੋਂ ਇੰਨਾਕੁ ਉੱਤਮ ਹੋਇਆ ਜਿੰਨਾਕੁ ਉਹ ਨੇ ਉਨ੍ਹਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ
Punjabi ERV
ਪਰਮੇਸ਼ੁਰ ਨੇ ਉਸਨੂੰ ਉਹ ਨਾਮ ਦਿੱਤਾ ਜਿਹਡ਼ਾ ਕਿਸੇ ਵੀ ਦੂਤ ਦੇ ਨਾਂ ਨਾਲੋਂ ਮਹਾਨ ਸੀ। ਅਤੇ ਉਹ ਦੂਤ ਨਾਲੋਂ ਵੀ ਕਿੰਨਾ ਵਧੇਰੇ ਮਹਾਨ ਬਣ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਦੂਤਾਂ ਨਾਲੋਂ ਐਨਾ ਉੱਤਮ ਹੋਇਆ, ਜਿੰਨਾਂ ਉਹ ਨੇ ਉਨ੍ਹਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ فرِشتیاں نالوں اینا بُہتا بزُرگ اے جِنّاں اوس میراث وِچ اوہناں نالوں چَنگا ناں پایا۔
Punjabi Standard Bible (Punjabi Standard Bible) 2023
ਉਹ ਸਵਰਗਦੂਤਾਂ ਨਾਲੋਂ ਅੱਤ ਉੱਚਾ ਅਤੇ ਅੱਤ ਸ੍ਰੇਸ਼ਠ ਠਹਿਰਿਆ ਅਤੇ ਉਸ ਨੇ ਉਨ੍ਹਾਂ ਨਾਲੋਂ ਇੱਕ ਉੱਤਮ ਨਾਮ ਵਿਰਸੇ ਵਿੱਚ ਪਾਇਆ।