Hebrews 10:5 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਜਦੋਂ ਮਸੀਹ ਦੁਨੀਆਂ ਵਿੱਚ ਆਇਆ ਤਾਂ ਉਸ ਨੇ ਆਖਿਆ, “ਹੇ ਪਰਮੇਸ਼ੁਰ, ਤੈਨੂੰ ਬਲੀਆਂ ਅਤੇ ਭੇਟਾਵਾਂ ਦੀ ਜ਼ਰੂਰਤ ਨਹੀਂ ਸਗੋਂ ਤੂੰ ਮੇਰੇ ਲਈ ਇੱਕ ਸਰੀਰ ਤਿਆਰ ਕੀਤਾ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ, ਜਦੋਂ ਮਸੀਹ ਸੰਸਾਰ ਵਿੱਚ ਆਇਆ, ਉਸਨੇ ਪਰਮੇਸ਼ਵਰ ਨੂੰ ਕਿਹਾ: “ਬਲੀਦਾਨ ਅਤੇ ਭੇਂਟ ਤੁਸੀਂ ਨਾ ਚਾਹੇ, ਬਲਕਿ ਇੱਕ ਸਰੀਰ ਜਿਸਨੂੰ ਤੁਸੀਂ ਮੇਰੇ ਲਈ ਤਿਆਰ ਕੀਤਾ ਸੀ;
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, — ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹੀ ਤਿਆਰ ਕੀਤੀ ।
Punjabi ERV
ਇਸ ਲਈ ਜਦੋਂ ਮਸੀਹ ਦੁਨੀਆਂ ਵਿੱਚ ਆਇਆ ਤਾਂ ਉਸਨੇ ਆਖਿਆ; “ਹੇ ਪਰਮੇਸ਼ੁਰ, ਤੈਨੂੰ ਬਲੀਆਂ ਅਤੇ ਭੇਟਾਵਾਂ ਦੀ ਜ਼ਰੂਰਤ ਨਹੀਂ ਸਗੋਂ ਤੂੰ ਮੇਰੇ ਲਈ ਇੱਕ ਸ਼ਰੀਰ ਤਿਆਰ ਕੀਤਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਮਸੀਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, ਬਲੀਦਾਨ ਅਤੇ ਭੇਟ ਤੂੰ ਨਹੀਂ ਚਾਹੀ, ਪਰ ਮੇਰੇ ਲਈ ਇੱਕ ਦੇਹੀ ਤਿਆਰ ਕੀਤੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی اوہ دُنیا وِچ آؤندیاں ہویاں آکھدا اے۔ تُوں قُربانی تے نذراں دی چاہ نئیں کِیتی۔ سگوں میرے لئی اِک جِسم تیار کِیتا۔
Punjabi Standard Bible (Punjabi Standard Bible) 2023
ਇਸੇ ਕਾਰਨ ਉਹ ਸੰਸਾਰ ਵਿੱਚ ਆਉਂਦਾ ਹੋਇਆ ਕਹਿੰਦਾ ਹੈ: ਤੂੰ ਬਲੀਦਾਨ ਅਤੇ ਭੇਟ ਨੂੰ ਨਾ ਚਾਹਿਆ, ਪਰ ਤੂੰ ਮੇਰੇ ਲਈ ਇੱਕ ਦੇਹ ਤਿਆਰ ਕੀਤੀ।