Hebrews 11:12 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਆਦਮੀ ਇੰਨਾ ਬਿਰਧ ਸੀ ਕਿ ਉਹ ਮਰਨ ਕੰਢੇ ਸੀ। ਪਰ ਉਸ ਇੱਕ ਆਦਮੀ ਤੋਂ ਇੰਨੇ ਲੋਕ ਆਏ, ਜਿੰਨੇ ਕਿ ਅਕਾਸ਼ ਵਿੱਚ ਅਣਗਿਣਤ ਤਾਰੇ ਹਨ ਅਤੇ ਸਮੁੰਦਰ ਦੇ ਕੰਢੇ ਰੇਤ ਦੇ ਕਣ ਹਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਇਸ ਲਈ ਇੱਕ ਅਬਰਾਹਮ ਤੋਂ ਜੋ ਮਰੇ ਹੋਇਆ ਜਿਹਾ ਸੀ, ਇੰਨੀ ਸੰਤਾਨ ਪੈਦਾ ਹੋਈ ਜੋ ਅਕਾਸ਼ ਦੇ ਤਾਰਿਆਂ ਜਿੰਨੇ ਅਤੇ ਸਮੁੰਦਰ ਦੇ ਕਿਨਾਰੇ ਦੀ ਰੇਤ ਜਿੰਨੇ ਅਣਗਿਣਤ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਉਪਰੰਤ ਇੱਕ ਤੋਂ ਜੋ ਮੁਰਦਾ ਜਿਹਾ ਸੀ ਐਨੇਕੁ ਉਤਪਤ ਹੋਏ ਜਿੰਨੇਕੁ ਬਹੁਤਾਇਤ ਕਰਕੇ ਅਕਾਸ਼ ਦੇ ਤਾਰੇ ਹਨ ਅਤੇ ਜਿੰਨੇਕੁ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਜੋ ਅਣਗਿਣਤ ਹਨ।।
Punjabi ERV
ਇਹ ਆਦਮੀ ਇੰਨਾ ਬਿਰਧ ਸੀ ਕਿ ਉਹ ਮਰਨ ਕੰਢੇ ਸੀ। ਪਰ ਉਸ ਇੱਕ ਆਦਮੀ ਤੋਂ ਇੰਨੇ ਲੋਕ ਆਏ, ਜਿੰਨੇ ਕਿ ਅਕਾਸ਼ ਵਿੱਚ ਅਣਗਿਣਤ ਤਾਰੇ ਹਨ ਅਤੇ ਸਮੁੰਦਰ ਦੇ ਕੰਢੇ ਰੇਤ ਦੇ ਕਣ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਪਰੰਤ ਇੱਕ ਮਨੁੱਖ ਤੋਂ ਜੋ ਮੁਰਦੇ ਜਿਹਾ ਸੀ ਐਨੇ ਉਤਪਤ ਹੋਏ, ਜਿੰਨੇ ਅਕਾਸ਼ ਦੇ ਤਾਰੇ ਅਤੇ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਹਨ, ਜੋ ਅਣਗਿਣਤ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو اِک بندے وِچوں جیہڑا مُردے جِہیا سی اسمان دے تاریاں دے برابر بے انت تے سمُندر دی ریت وانگر اَن گنت اولاد پَیدا ہوئی۔
Punjabi Standard Bible (Punjabi Standard Bible) 2023
ਇਸ ਕਰਕੇ ਇੱਕ ਤੋਂ ਜੋ ਕਿ ਮੁਰਦੇ ਜਿਹਾ ਸੀ, ਅਕਾਸ਼ ਦੇ ਤਾਰਿਆਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਅੰਸ ਪੈਦਾ ਹੋਈ।