Hebrews 12:11 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਇਹ ਸਾਡੇ ਲਈ ਪ੍ਰਸ਼ੰਸਾ ਨਹੀਂ ਲਿਆਉਂਦਾ, ਜਦਕਿ ਇਹ ਦਰਦ ਲਿਆਉਂਦਾ ਹੈ। ਪਰ ਬਾਦ ਵਿੱਚ, ਜਦੋਂ ਅਸੀਂ ਉਸ ਅਨੁਸ਼ਾਸਨ ਤੋਂ ਕੁਝ ਸਿੱਖ ਲੈਂਦੇ ਹਾਂ, ਅਸੀਂ ਸ਼ੁਰੂਆਤ ਤੋਂ ਸਹੀ ਢੰਗ ਵਿੱਚ ਜਿਉਣ ਲਈ ਸ਼ਾਂਤੀ ਪ੍ਰਾਪਤ ਕਰਦੇ ਹਾਂ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੋਈ ਵੀ ਅਨੁਸ਼ਾਸਨ ਉਸ ਸਮੇਂ ਚੰਗਾ ਨਹੀਂ ਲਗਦਾ, ਪਰ ਦੁਖਦਾਈ ਲੱਗਦਾ ਹੈ। ਬਾਅਦ ਵਿੱਚ, ਹਾਲਾਂਕਿ, ਇਹ ਉਹਨਾਂ ਲਈ ਧਾਰਮਿਕਤਾ ਅਤੇ ਸ਼ਾਂਤੀ ਦੀ ਉਪਜ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਾਇਆ ਗਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਸਾਰੀ ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ
Punjabi ERV
ਜਦੋਂ ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਇਹ ਸਾਡੇ ਲਈ ਪ੍ਰਸ਼ੰਸਾ ਨਹੀਂ ਲਿਆਉਂਦਾ, ਜਦਕਿ ਇਹ ਦਰਦ ਲਿਆਉਂਦਾ ਹੈ। ਪਰ ਬਾਦ ਵਿੱਚ, ਜਦੋਂ ਅਸੀਂ ਉਸ ਅਨੁਸ਼ਾਸਨ ਤੋਂ ਕੁਝ ਸਿਖ ਲੈਂਦੇ ਹਾਂ, ਅਸੀਂ ਸ਼ੁਰੂਆਤ ਤੋਂ ਸਹੀ ਢੰਗ ਵਿੱਚ ਜਿਉਣ ਲਈ ਸ਼ਾਂਤੀ ਪ੍ਰਾਪਤ ਕਰਦੇ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਾਰੀ ਤਾੜਨਾ ਤਾਂ ਉਸ ਵੇਲੇ ਅਨੰਦ ਦੀ ਨਹੀਂ ਸਗੋਂ ਦੁੱਖ ਦੀ ਗੱਲ ਜਾਪਦੀ ਹੈ ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਖਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ہُن سارِیاں جِھڑکاں خُوشی دا نئیں پر غم دا سبّب معلُوم ہوندیاں نیں پر جیہڑے اوہناں نُوں سَہندے سَہندے پکّے ہوگئے۔ اوہناں نُوں پِچّھوں آرام دے نال راستبازی دا پَھل دیندیاں نیں۔
Punjabi Standard Bible (Punjabi Standard Bible) 2023
ਹਰ ਤਰ੍ਹਾਂ ਦੀ ਤਾੜਨਾ ਉਸ ਸਮੇਂ ਤਾਂ ਚੰਗੀ ਨਹੀਂ ਲੱਗਦੀ ਸਗੋਂ ਦੁੱਖਦਾਈ ਹੀ ਲੱਗਦੀ ਹੈ, ਪਰ ਜਿਹੜੇ ਇਸ ਦੇ ਦੁਆਰਾ ਪਰਿਪੱਕ ਹੋ ਗਏ ਹਨ, ਅੱਗੇ ਚੱਲ ਕੇ ਉਨ੍ਹਾਂ ਨੂੰ ਧਾਰਮਿਕਤਾ ਦਾ ਸ਼ਾਂਤੀਦਾਇਕ ਫਲ ਦਿੰਦੀ ਹੈ।