Hebrews 12:24 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਯਿਸੂ ਕੋਲ ਆਏ ਹੋ। ਜੋ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਲੈ ਕੇ ਆਇਆ ਹੈ। ਤੁਸੀਂ ਉਸ ਛਿੜਕੇ ਹੋਏ ਲਹੂ ਕੋਲ ਆਏ ਹੋ ਜਿਹੜਾ ਸਾਨੂੰ ਹਾਬਲ ਦੇ ਲਹੂ ਨਾਲੋਂ ਬਿਹਤਰ ਗੱਲਾਂ ਬਾਰੇ ਦੱਸਦਾ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਯਿਸੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛਿੜਕੇ ਹੋਏ ਲਹੂ ਦੇ ਕੋਲ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾ ਕਰਦਾ ਹੈ
Punjabi ERV
ਤੁਸੀਂ ਯਿਸੂ ਕੋਲ ਆਏ ਹੋ। ਜੋ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਲੈਕੇ ਆਇਆ ਹੈ। ਤੁਸੀਂ ਉਸ ਛਿਡ਼ਕੇ ਹੋਏ ਲਹੂ ਕੋਲ ਆਏ ਹੋ ਜਿਹਡ਼ਾ ਸਾਨੂੰ ਏਬਲ ਦੇ ਲਹੂ ਨਾਲੋਂ ਬਿਹਤਰ ਗੱਲਾਂ ਬਾਰੇ ਦੱਸਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਯਿਸੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛਿੜਕੇ ਹੋਏ ਲਹੂ ਦੇ ਕੋਲ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے نَوِیں عہد دے وچولے یِسُوع تے اوس چِھڑکے ہوئے لہو دے کول آئے ہو جیہڑا ہابل دے لہو نالوں چَنگیاں گلّاں کر دا اے۔
Punjabi Standard Bible (Punjabi Standard Bible) 2023
ਨਵੇਂ ਨੇਮ ਦੇ ਵਿਚੋਲਾ ਯਿਸੂ ਕੋਲ ਅਤੇ ਛਿੜਕਾਓ ਦੇ ਉਸ ਲਹੂ ਦੇ ਕੋਲ ਆਏ ਹੋ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਹਿੰਦਾ ਹੈ।