Hebrews 12:25 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਸਾਵੱਧਾਨ ਰਹੋ ਅਤੇ ਜਦੋਂ ਪਰਮੇਸ਼ੁਰ ਬੋਲਦਾ ਹੋਵੇ ਤਾਂ ਸੁਣਨ ਤੋਂ ਇਨਕਾਰ ਨਾ ਕਰੋ। ਉਨ੍ਹਾਂ ਲੋਕਾਂ ਨੇ ਉਸ ਨੂੰ ਉਦੋਂ ਸੁਣਨਾ ਛੱਡ ਦਿੱਤਾ ਜਦੋਂ ਉਸ ਨੇ ਉਨ੍ਹਾਂ ਨੂੰ ਧਰਤੀ ਉੱਪਰ ਚਿਤਾਵਨੀ ਦਿੱਤੀ ਸੀ। ਅਤੇ ਉਹ ਲੋਕ ਨਹੀਂ ਬਚ ਸੱਕੇ। ਹੁਣ ਪਰਮੇਸ਼ੁਰ ਸਵਰਗ ਵਿੱਚੋਂ ਗੱਲ ਬੋਲ ਰਿਹਾ ਹੈ। ਇਸ ਲਈ ਹੁਣ ਇਹ ਉਨ੍ਹਾਂ ਲੋਕਾਂ ਲਈ ਹੋਰ ਮਾੜੀ ਹੋਵੇਗੀ ਜਿਹੜੇ ਉਸ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸਦਾ ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਤੋਂ ਮੂੰਹ ਨਾ ਫੇਰੋ। ਕਿਉਂਕਿ ਜਦੋਂ ਉਹ ਲੋਕ ਧਰਤੀ ਤੇ ਚੇਤਾਵਨੀ ਦੇਣ ਵਾਲਿਆਂ ਤੋਂ ਮੂੰਹ ਮੋੜ ਕੇ ਨਾ ਬਚ ਸਕੇ ਤਾਂ ਅਸੀਂ, ਤਾਂ ਅਸੀਂ ਸਵਰਗ ਤੋਂ ਚੇਤਾਵਨੀ ਦੇਣ ਵਾਲੇ ਤੋਂ ਮੂੰਹ ਮੋੜ ਕੇ ਕਿਵੇਂ ਬੱਚ ਸਕਾਂਗੇ?
Punjabi Bible 2016 - ਪਵਿੱਤਰ ਬਾਈਬਲ O.V.
ਵੇਖੋ, ਤੁਸੀਂ ਓਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦੋਂ ਓਹ ਨਾ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ ਤਾਂ ਬਹੁਤ ਵਧੀਕ ਕਰਕੇ ਅਸੀਂ ਨਾ ਬਚਾਂਗੇ ਜੇ ਓਸ ਤੋਂ ਬੇਮੁਖ ਹੋਈਏ ਜਿਹੜਾ ਸੁਰਗ ਉੱਤੋਂ ਚਿਤਾਰਦਾ ਹੈ
Punjabi ERV
ਸਾਵਧਾਨ ਰਹੋ ਅਤੇ ਜਦੋਂ ਪਰਮੇਸ਼ੁਰ ਬੋਲਦਾ ਹੋਵੇ ਤਾਂ ਸੁਣਨ ਤੋਂ ਇਨਕਾਰ ਨਾ ਕਰੋ। ਉਨ੍ਹਾਂ ਲੋਕਾਂ ਨੇ ਉਸ ਨੂੰ ਉਦੋਂ ਸੁਣਨਾ ਛੱਡ ਦਿੱਤਾ ਜਦੋਂ ਉਸਨੇ ਉਨ੍ਹਾਂ ਨੂੰ ਧਰਤੀ ਉੱਪਰ ਚਿਤਾਵਨੀ ਦਿੱਤੀ ਸੀ। ਅਤੇ ਉਹ ਲੋਕ ਨਹੀਂ ਬਚ ਸਕੇ। ਹੁਣ ਪਰਮੇਸ਼ੁਰ ਸਵਰਗ ਵਿੱਚੋਂ ਗੱਲ ਬੋਲ ਰਿਹਾ ਹੈ। ਇਸ ਲਈ ਹੁਣ ਇਹ ਉਨ੍ਹਾਂ ਲੋਕਾਂ ਲਈ ਹੋਰ ਮਾਡ਼ੀ ਹੋਵੇਗੀ ਜਿਹਡ਼ੇ ਉਸਨੂੰ ਸੁਣਨ ਤੋਂ ਇਨਕਾਰ ਕਰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵੇਖੋ, ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦੋਂ ਉਹ ਨਾ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ, ਤਾਂ ਉਸ ਤੋਂ ਕਿਵੇਂ ਬਚਾਂਗੇ ਜਿਹੜਾ ਸਵਰਗ ਉੱਤੋਂ ਚਿਤਾਰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
خبردار اوس آکھن والے توں نا مُکّرو۔ کیوں جو جد اوہ لوک زمین اُتّے ہدایت کرن والے توں مُکّر کے نا بچ سکے۔ تے اسی اسمان اُتّوں ہدایت کرن والے توں مُنھ موڑ کے کِیویں بچاں گے۔
Punjabi Standard Bible (Punjabi Standard Bible) 2023
ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਦਾ ਇਨਕਾਰ ਨਾ ਕਰੋ; ਕਿਉਂਕਿ ਜੇ ਉਹ ਧਰਤੀ ਉੱਤੇ ਚਿਤਾਵਨੀ ਦੇਣ ਵਾਲੇ ਦਾ ਇਨਕਾਰ ਕਰਕੇ ਨਾ ਬਚ ਸਕੇ ਤਾਂ ਅਸੀਂ ਸਵਰਗ ਤੋਂ ਚਿਤਾਵਨੀ ਦੇਣ ਵਾਲੇ ਤੋਂ ਬੇਮੁੱਖ ਹੋ ਕੇ ਕਿਵੇਂ ਬਚ ਸਕਾਂਗੇ?