Hebrews 12:27 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਬਚਨ ਕਿ “ਇੱਕ ਵਾਰੀ ਫ਼ੇਰ” ਸਾਨੂੰ ਸਾਫ਼ ਦਰਸ਼ਾਉਂਦੇ ਹਨ ਕਿ ਹਰ ਚੀਜ਼ ਜਿਹੜੀ ਬਣਾਈ ਗਈ ਸੀ ਤਬਾਹ ਹੋ ਜਾਵੇਗੀ। ਇਹ ਚੀਜ਼ਾਂ ਹਨ ਜਿਹੜੀਆਂ ਹਿਲਾਈਆਂ ਜਾ ਸੱਕਦੀਆਂ ਹਨ। ਅਤੇ ਸਿਰਫ਼ ਉਹੀ ਚੀਜ਼ਾਂ ਜੋ ਹਿਲਾਈਆਂ ਨਹੀਂ ਜਾ ਸੱਕਦੀਆਂ, ਸਦੀਵੀ ਰਹਿਣਗੀਆਂ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਵਾਰ ਫਿਰ ਇਹ ਸ਼ਬਦ ਇਸ ਗੱਲ ਨੂੰ ਪ੍ਰਗਟ ਕਰਦੇ ਹਨ ਕਿ ਜੋ ਚੀਜ਼ਾ ਹਿਲਾਈਆਂ ਜਾ ਸਕਦੀਆਂ ਹਨ ਉਹ ਸਿਰਜੀਆਂ ਚੀਜ਼ਾਂ ਹੋਣ ਦੇ ਕਾਰਨ ਟਲ ਜਾਣਗੀਆਂ, ਤਾਂ ਕੇ ਜੋ ਚੀਜ਼ਾਂ ਹਿਲਾਇਆਂ ਨਹੀਂ ਜਾਂਦਿਆਂ ਉਹ ਸਦਾ ਲਈ ਬਣਿਆਂ ਰਹਿਣ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਹ ਜਿਹੜਾ ਬਚਨ ਹੈ ਕਿ \ਫੇਰ ਇੱਕ ਵਾਰੀ,\ ਇਹ ਪਤਾ ਦਿੰਦਾ ਹੈ ਭਈ ਬਣਾਈਆਂ ਹੋਈਆਂ ਵਸਤਾਂ ਵਾਂਙੁ ਓਹ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ ਤਾਂ ਜੋ ਓਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਬਣੀਆਂ ਰਹਿਣ
Punjabi ERV
ਇਹ ਬਚਨ ਕਿ “ਇੱਕ ਵਾਰੀ ਫ਼ੇਰ” ਸਾਨੂੰ ਸਾਫ਼ ਦਰਸ਼ਾਉਂਦੇ ਹਨ ਕਿ ਹਰ ਚੀਜ਼ ਜਿਹਡ਼ੀ ਬਣਾਈ ਗਈ ਸੀ ਤਬਾਹ ਹੋ ਜਾਵੇਗੀ। ਇਹ ਚੀਜ਼ਾਂ ਹਨ ਜਿਹਡ਼ੀਆਂ ਹਿਲਾਈਆਂ ਜਾ ਸਕਦੀਆਂ ਹਨ। ਅਤੇ ਸਿਰਫ਼ ਉਹੀ ਚੀਜ਼ਾਂ ਜੋ ਹਿਲਾਈਆਂ ਨਹੀਂ ਜਾ ਸਕਦੀਆਂ, ਸਦੀਵੀ ਰਹਿਣਗੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਜਿਹੜਾ ਬਚਨ ਹੈ ਕਿ ਫੇਰ ਇੱਕ ਵਾਰੀ, ਇਹ ਦੱਸਦਾ ਹੈ ਕਿ ਬਣਾਈਆਂ ਹੋਈਆਂ ਵਸਤਾਂ ਵਾਂਗੂੰ ਉਹ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ, ਤਾਂ ਜੋ ਉਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਬਣੀਆਂ ਰਹਿਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایہہ گلّ یعنی فیر اِک واری۔ ایس گلّ نُوں ظاہر کر دی اے۔ پئی ہلائِیاں ہویاں شیواں ایس کر کے ٹل جان گِیاں پئی بنائِیاں ہویاں نیں تاں جو جیہڑیاں نئیں ہلائِیاں جاندِیاں قیم رہن۔
Punjabi Standard Bible (Punjabi Standard Bible) 2023
ਹੁਣ ਇਹ ਕਥਨ “ਇੱਕ ਵਾਰ ਫਿਰ” ਦਰਸਾਉਂਦਾ ਹੈ ਕਿ ਹਿਲਾਈਆਂ ਜਾ ਸਕਣ ਵਾਲੀਆਂ ਅਰਥਾਤ ਸਿਰਜੀਆਂ ਗਈਆਂ ਵਸਤਾਂ ਹਟਾਈਆਂ ਜਾਣਗੀਆਂ ਤਾਂਕਿ ਜੋ ਹਿਲਾਈਆਂ ਨਹੀਂ ਜਾ ਸਕਦੀਆਂ ਉਹ ਕਾਇਮ ਰਹਿਣ।