Hebrews 12:7 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਦੁੱਖਾਂ ਨੂੰ ਇੰਝ ਝੱਲੋ ਜਿਵੇਂ ਕਿ ਇਹ ਅਨੁਸ਼ਾਸਨ ਹੋਣ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਵਰਗਾ ਵਿਹਾਰ ਕਰ ਰਿਹਾ ਹੈ। ਕੀ ਅਜਿਹੇ ਕੋਈ ਬੱਚੇ ਹਨ ਪਿਉਵਾਂ ਦੁਆਰਾ ਅਨੁਸ਼ਾਸਿਤ ਨਹੀਂ ਕੀਤੇ ਗਏ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੁਸ਼ਕਲਾਂ ਨੂੰ ਅਨੁਸ਼ਾਸਨ ਸਮਝ ਕੇ ਸਹਿਣਾ; ਪਰਮੇਸ਼ਵਰ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕਰਦਾ ਹੈ। ਕਿ ਭਲਾ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੁਆਰਾ ਅਨੁਸ਼ਾਸਿਤ ਨਹੀਂ ਕੀਤਾ ਜਾਂਦਾ?
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਸਹਾਰਾ ਜੋ ਕਰਦੇ ਹੋ ਇਹ ਤਾੜੇ ਜਾਣ ਦੇ ਨਮਿੱਤ ਹੈ। ਪਰਮੇਸ਼ੁਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਪੁੱਤ੍ਰਾਂ ਨਾਲ, ਕਿਉਂ ਜੋ ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾॽ
Punjabi ERV
ਇਸ ਲਈ ਦੁਖਾਂ ਨੂੰ ਇੰਝ ਝੱਲੋ ਜਿਵੇਂ ਕਿ ਇਹ ਅਨੁਸ਼ਾਸਨ ਹੋਣ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਵਰਗਾ ਵਿਹਾਰ ਕਰ ਰਿਹਾ ਹੈ। ਕੀ ਅਜਿਹੇ ਕੋਈ ਬੱਚੇ ਹਨ ਪਿਉਵਾਂ ਦੁਆਰਾ ਅਨੁਸ਼ਾਸਿਤ ਨਹੀਂ ਕੀਤੇ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਦੁੱਖ ਨੂੰ ਤਾੜਨਾ ਦੀ ਤਰ੍ਹਾਂ ਸਹਿ ਲਵੋ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਕਿਉਂ ਜੋ ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُسی اپنے سوارن لئی دُکھ جَھلدے ہو۔ خُدا پُتر جان کے تُہاڈے نال سلُوک کر دا اے۔ اوہ کیہڑا پُتر اے جِہنُوں پئیو نئیں جِھڑکدا؟
Punjabi Standard Bible (Punjabi Standard Bible) 2023
ਤੁਸੀਂ ਇਸ ਕਸ਼ਟ ਨੂੰ ਤਾੜਨਾ ਸਮਝ ਕੇ ਸਹਿ ਲਵੋ; ਪਰਮੇਸ਼ਰ ਤੁਹਾਨੂੰ ਪੁੱਤਰ ਜਾਣ ਕੇ ਤੁਹਾਡੇ ਨਾਲ ਵਿਹਾਰ ਕਰਦਾ ਹੈ। ਕਿਉਂਕਿ ਉਹ ਕਿਹੜਾ ਪੁੱਤਰ ਹੈ ਜਿਸ ਦਾ ਪਿਤਾ ਉਸ ਦੀ ਤਾੜਨਾ ਨਹੀਂ ਕਰਦਾ?