Hebrews 12:9 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਹਾਲਾਂ ਕਿ ਧਰਤੀ ਉੱਪਰ ਸਾਡੇ ਸਾਰਿਆਂ ਦੇ ਪਿਤਾ ਸਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ। ਅਸੀਂ ਅਜੇ ਵੀ ਉਨ੍ਹਾਂ ਦਾ ਆਦਰ ਕੀਤਾ। ਇਸ ਲਈ ਸਾਡੇ ਲਈ ਆਤਮਿਆਂ ਦੇ ਪਿਤਾ ਦੁਆਰਾ ਦਿੱਤੇ ਅਨੁਸ਼ਾਸਨ ਨੂੰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਣ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਕੋਲ ਜੀਵਨ ਹੋਵੇਗਾ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਤੋਂ ਇਲਾਵਾ, ਸਾਡੇ ਸਾਰਿਆਂ ਦੇ ਮਨੁੱਖੀ ਪਿਤਾ ਹਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ ਅਤੇ ਅਸੀਂ ਇਸਦੇ ਲਈ ਉਹਨਾਂ ਦਾ ਆਦਰ ਕਰਦੇ ਹਾਂ। ਸਾਨੂੰ ਆਤਮਾਵਾਂ ਦੇ ਪਿਤਾ ਦੇ ਅੱਗੇ ਕਿੰਨਾ ਜ਼ਿਆਦਾ ਅਧੀਨ ਹੋਣਾ ਚਾਹੀਦਾ ਹੈ ਅਤੇ ਜੀਉਣਾ ਚਾਹੀਦਾ ਹੈ!
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਸਾਡੇ ਸਰੀਰਕ ਪਿਉ ਸਨ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਓਹਨਾਂ ਦਾ ਆਦਰ ਕੀਤਾ। ਤਾਂ ਭਲਾ, ਅਸੀਂ ਬਹੁਤ ਵਧੀਕ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏॽ
Punjabi ERV
ਹਾਲਾਂ ਕਿ ਧਰਤੀ ਉੱਪਰ ਸਾਡੇ ਸਾਰਿਆਂ ਦੇ ਪਿਤਾ ਸਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ। ਅਸੀਂ ਅਜੇ ਵੀ ਉਨ੍ਹਾਂ ਦਾ ਆਦਰ ਕੀਤਾ। ਇਸ ਲਈ ਸਾਡੇ ਲਈ ਆਤਮਿਆਂ ਦੇ ਪਿਤਾ ਦੁਆਰਾ ਦਿੱਤੇ ਅਨੁਸ਼ਾਸਨ ਨੂੰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਣ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਕੋਲ ਜੀਵਨ ਹੋਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਸਾਡੇ ਸਰੀਰਕ ਪਿਉ ਜਿਹੜੇ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਫਿਰ ਵੀ ਉਹਨਾਂ ਦਾ ਆਦਰ ਕੀਤਾ। ਤਾਂ ਭਲਾ, ਅਸੀਂ ਆਤਮਿਆਂ ਦੇ ਪਿਤਾ ਦੇ ਵਧੇਰੇ ਅਧੀਨ ਨਾ ਹੋਈਏ ਅਤੇ ਜੀਵੀਏ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
نالے جد ساڈے جِسمانی پئیو سانُوں جِھڑکدے سن تے اسی اوہناں دی عِزّت کر دے ساں تے رُوحاں دے باپ دی ایدوں وَدّھ تابعداری نا کریئے؟ پئی جِیوندے رہئے؟
Punjabi Standard Bible (Punjabi Standard Bible) 2023
ਇਸ ਤੋਂ ਇਲਾਵਾ ਜਦੋਂ ਸਾਡੇ ਸਰੀਰਕ ਪਿਤਾ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਉਨ੍ਹਾਂ ਦਾ ਆਦਰ ਕੀਤਾ, ਤਾਂ ਕੀ ਸਾਨੂੰ ਆਤਮਾਵਾਂ ਦੇ ਪਿਤਾ ਦੇ ਹੋਰ ਜ਼ਿਆਦਾ ਅਧੀਨ ਨਹੀਂ ਹੋਣਾ ਚਾਹੀਦਾ ਤਾਂਕਿ ਅਸੀਂ ਜੀਉਂਦੇ ਰਹੀਏ?