Hebrews 13:9 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਹਰ ਤਰ੍ਹਾਂ ਦੇ ਅਜੀਬ ਉਪਦੇਸ਼ਾਂ ਦੇ ਨਾਲ ਨਾ ਚੱਲੇ ਜਾਓ। ਤੁਹਾਡੇ ਦਿਲ ਨੂੰ ਪਰਮੇਸ਼ੁਰ ਦੀ ਕਿਰਪਾ ਦੁਆਰਾ ਤਾਕਤ ਪ੍ਰਾਪਤ ਕਰਨੀ ਚਾਹੀਦੀ ਹੈ ਨਾ ਕਿ ਭੋਜਨ ਸੰਬੰਧੀ ਅਸੂਲਾਂ ਦਾ ਅਨੁਸਰਣ ਕਰਕੇ ਉਨ੍ਹਾਂ ਅਸੂਲਾਂ ਦਾ ਅਨੁਸਰਣ ਕਰਕੇ ਅੱਜ ਤਾਈਂ ਕਿਸੇ ਨੇ ਵੀ ਲਾਭ ਪ੍ਰਾਪਤ ਨਹੀਂ ਕੀਤਾ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਸੀਂ ਹਰ ਤਰ੍ਹਾਂ ਦੀਆਂ ਓਪਰਿਆਂ ਸਿੱਖਿਆਂਵਾਂ ਦੇ ਭਰਮਾਵੇ ਵਿੱਚ ਨਾ ਆਓ। ਕਿਉਂ ਜੋ ਇਹ ਚੰਗਾ ਹੈ ਕਿ ਮਨ ਪਰਮੇਸ਼ਵਰ ਦੀ ਕਿਰਪਾ ਨਾਲ ਤਕੜਾ ਕੀਤਾ ਜਾਵੇ, ਰਸਮੀ ਭੋਜਨ ਖਾਣ ਨਾਲ ਨਹੀਂ, ਜੋ ਅਜਿਹਾ ਕਰਨ ਵਾਲਿਆਂ ਲਈ ਕੋਈ ਲਾਭ ਨਹੀਂ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂ ਨਾਲ ਭਰਮਾਏ ਨਾ ਜਾਓ ਕਿਉ ਜੋ ਚੰਗਾ ਇਹ ਹੈ ਭਈ ਮਨ ਕਿਰਪਾ ਨਾਲ ਤਕੜਾ ਕੀਤਾ ਜਾਵੇ, ਨਾ ਭੋਜਨਾਂ ਨਾਲ ਜਿਨ੍ਹਾਂ ਤੋਂ ਉਨ੍ਹਾਂ ਦੇ ਵਰਤਣ ਵਾਲਿਆਂ ਨੂੰ ਕੁਝ ਲਾਭ ਨਾ ਹੋਇਆ
Punjabi ERV
ਹਰ ਤਰ੍ਹਾਂ ਦੇ ਅਜੀਬ ਉਪਦੇਸ਼ਾਂ ਦੇ ਨਾਲ ਨਾ ਚਲੇ ਜਾਓ। ਤੁਹਾਡੇ ਦਿਲ ਨੂੰ ਪਰਮੇਸ਼ੁਰ ਦੀ ਕਿਰਪਾ ਦੁਆਰਾ ਤਾਕਤ ਪ੍ਰਾਪਤ ਕਰਨੀ ਚਾਹੀਦੀ ਹੈ ਨਾ ਕਿ ਭੋਜਨ ਸੰਬੰਧੀ ਅਸੂਲਾਂ ਦਾ ਅਨੁਸਰਣ ਕਰਕੇ। ਉਨਹਆਂ ਅਸੂਲਾਂ ਦਾ ਅਨੁਸਰਣ ਕਰਕੇ ਅੱਜ ਤਾਈਂ ਕਿਸੇ ਨੇ ਵੀ ਲਾਭ ਪ੍ਰਾਪਤ ਨਹੀਂ ਕੀਤਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂਵਾਂ ਨਾਲ ਭਰਮਾਏ ਨਾ ਜਾਓ, ਕਿਉਂ ਜੋ ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਤਕੜਾ ਕੀਤਾ ਜਾਵੇ, ਨਾ ਕਿ ਭੋਜਨਾਂ ਨਾਲ ਜਿਨ੍ਹਾਂ ਤੋਂ ਉਨ੍ਹਾਂ ਦੇ ਵਰਤਣ ਵਾਲਿਆਂ ਨੂੰ ਕੁਝ ਲਾਭ ਨਾ ਹੋਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
وَکھو وَکھ تے اوپریاں تعلِیماں پِچّھے بُھلّے نا پِھرو۔ کیوں جو ایہہ چَنگا اے۔ پئی فضل نال دِل تگڑا رہے اوہناں خُوراکاں نال نئیں جِنہاں دے ورتن والیاں نُوں کُجھ فائدہ نئیں ہویا۔
Punjabi Standard Bible (Punjabi Standard Bible) 2023
ਭਾਂਤ-ਭਾਂਤ ਦੀਆਂ ਅਤੇ ਓਪਰੀਆਂ ਸਿੱਖਿਆਵਾਂ ਨਾਲ ਭਰਮਾਏ ਨਾ ਜਾਓ; ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਦ੍ਰਿੜ੍ਹ ਹੋਵੇ, ਨਾ ਕਿ ਭੋਜਨ-ਵਸਤਾਂ ਨਾਲ; ਕਿਉਂਕਿ ਭੋਜਨ ਲਈ ਜੀਉਣ ਵਾਲਿਆਂ ਨੂੰ ਇਸ ਤੋਂ ਕੋਈ ਲਾਭ ਨਾ ਹੋਇਆ।