Hebrews 2:8 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਤੂੰ ਹਰ ਚੀਜ਼ ਨੂੰ ਉਸ ਦੇ ਅਧੀਨ ਕਰ ਦਿੱਤਾ।” ਜੇ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਕਾਬੂ ਹੇਠਾਂ ਕਰ ਦਿੱਤਾ ਤਾਂ ਕੋਈ ਅਜਿਹੀ ਚੀਜ਼ ਨਹੀਂ ਬਚੀ ਜਿਸ ਉੱਤੇ ਉਸਦੀ ਹਕੂਮਤ ਨਹੀਂ ਸੀ। ਪਰ ਅਸੀਂ ਹਾਲੇ ਉਸ ਨੂੰ ਹਰ ਚੀਜ਼ ਉਪਰ ਹਕੂਮਤ ਕਰਦਿਆਂ ਨਹੀਂ ਦੇਖਦੇ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਗਿਆ ਹੈ, ਪਰਮੇਸ਼ਵਰ ਨੇ ਅਜਿਹਾ ਕੁਝ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਹੋਵੇ। ਪਰ ਹੁਣ ਤੱਕ ਅਸੀਂ ਹਰ ਚੀਜ਼ ਨੂੰ ਉਸ ਦੇ ਅਧੀਨ ਨਹੀਂ ਵੇਖਦੇ।
Punjabi Bible 2016 - ਪਵਿੱਤਰ ਬਾਈਬਲ O.V.
ਤੈਂ ਸੱਭੋ ਕੁਝ ਉਹ ਦੇ ਪੈਂਰਾ ਹੇਠ ਅਧੀਨ ਕਰ ਦਿੱਤਾ ਹੈ।। ਕਿਉਂਕਿ ਜਦੋਂ ਉਸ ਨੇ ਸੱਭੋ ਕੁਝ ਉਹ ਦੇ ਅਧੀਨ ਕਰ ਦਿੱਤਾ ਤਾਂ ਕੁਝ ਨਹੀਂ ਛੱਡਿਆ ਜੋ ਉਹ ਦੇ ਅਧੀਨ ਨਾ ਕੀਤਾ ਹੋਵੇ । ਪਰ ਅਜੇ ਤੀਕੁਰ ਅਸੀਂ ਸਭ ਕੁਝ ਉਹ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ
Punjabi ERV
ਤੂੰ ਹਰ ਚੀਜ਼ ਨੂੰ ਉਸਦੇ ਅਧੀਨ ਕਰ ਦਿੱਤਾ।” ਜ਼ਬੂਰ 8:4-6 ਜੇ ਪਰਮੇਸ਼ੁਰ ਨੇ ਸਭ ਕੁਝ ਉਸਦੇ ਕਾਬੂ ਹੇਠਾਂ ਕਰ ਦਿੱਤਾ ਤਾਂ ਕੋਈ ਅਜਿਹੀ ਚੀਜ਼ ਨਹੀਂ ਬਚੀ ਜਿਸ ਉੱਤੇ ਉਸਦੀ ਹਕੂਮਤ ਨਹੀਂ ਸੀ। ਪਰ ਅਸੀਂ ਹਾਲੇ ਉਸਨੂੰ ਹਰ ਚੀਜ਼ ਉਪਰ ਹਕੂਮਤ ਕਰਦਿਆਂ ਨਹੀਂ ਦੇਖਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਸਾਰਾ ਕੁਝ ਉਹ ਦੇ ਪੈਰਾਂ ਹੇਠ ਅਧੀਨ ਕਰ ਦਿੱਤਾ ਹੈ। ਕਿਉਂਕਿ ਉਸ ਨੇ ਸਾਰਾ ਕੁਝ ਉਹ ਦੇ ਅਧੀਨ ਕਰ ਦਿੱਤਾ ਅਤੇ ਕੁਝ ਨਹੀਂ ਛੱਡਿਆ ਜੋ ਉਹ ਦੇ ਅਧੀਨ ਨਾ ਕੀਤਾ ਹੋਵੇ। ਪਰ ਹੁਣ ਤੱਕ ਅਸੀਂ ਸਾਰਾ ਕੁਝ ਉਹ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُوں سارِیاں شیواں اوہدے پیراں ہیٹھ کر دِتّیاں نیں۔ سو جد سبھ کُجھ اوہدے ہیٹھ کر دِتّا تے کوئی شے نا چھڈی جیہڑی اوہدے ہیٹھ نا کِیتی۔ پر اسی اجے تِیکر سارِیاں شیواں اوہدے ہیٹھ نئیں ویکھدے۔
Punjabi Standard Bible (Punjabi Standard Bible) 2023
ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ। ਕਿਉਂਕਿ ਜਦੋਂ ਉਸ ਨੇ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਤਾਂ ਅਜਿਹਾ ਕੁਝ ਵੀ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਕੀਤਾ ਹੋਵੇ, ਪਰ ਅਜੇ ਅਸੀਂ ਸਭ ਕੁਝ ਉਸ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ।