Hebrews 2:9 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਥੋੜੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸ ਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸ ਨੇ ਦੁੱਖ ਝੱਲੇ ਅਤੇ ਕਾਲਵਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਅਸੀਂ ਯਿਸ਼ੂ ਨੂੰ ਵੇਖਦੇ ਹਾਂ, ਜਿਸਨੂੰ ਥੋੜੇ ਸਮੇਂ ਲਈ ਦੂਤਾਂ ਨਾਲੋਂ ਨੀਵਾਂ ਬਣਾਇਆ ਗਿਆ ਸੀ, ਹੁਣ ਮਹਿਮਾ ਅਤੇ ਆਦਰ ਨਾਲ ਤਾਜ ਪਹਿਨਾਇਆ ਗਿਆ ਹੈ ਕਿਉਂਕਿ ਉਸਨੇ ਮੌਤ ਦਾ ਸਾਮ੍ਹਣਾ ਕੀਤਾ ਸੀ, ਤਾਂ ਜੋ ਪਰਮੇਸ਼ਵਰ ਦੀ ਕਿਰਪਾ ਨਾਲ ਉਹ ਸਾਰਿਆਂ ਲਈ ਮੌਤ ਦਾ ਸਵਾਦ ਚੱਖ ਸਕੇ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਘੱਟ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁਖ ਝੱਲਣ ਦੇ ਕਾਰਨ ਪਰਤਾਪ ਅਤੇ ਮਾਣ ਦਾ ਮੁਕਟ ਰੱਖਿਆ ਹੋਇਆ ਵੇਖਦੇ ਹਾਂ ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ
Punjabi ERV
ਥੋਡ਼ੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸਨੇ ਦੁਖ ਝੱਲੇ ਅਤੇ ਕਾਲਵਸ੍ਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਮਹਿਮਾ ਅਤੇ ਆਦਰ ਦਾ ਮੁਕਟ ਪਹਿਨੇ ਹੋਏ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہاں اوہنوں ویکھنے آں جیہڑا فرِشتیاں نالوں کُجھ ای گھٹ کِیتا گیا اے یعنی یِسُوع نُوں جِس مَوت دا دُکھ سہہ کے جلال تے عِزّت دا تاج پایا۔ تاں جو خُدا دے فضل نال اوہ ہر اِک بندے دی خاطر مَوت دا سواد لَئے۔
Punjabi Standard Bible (Punjabi Standard Bible) 2023
ਪਰ ਅਸੀਂ ਯਿਸੂ ਨੂੰ, ਜਿਹੜਾ ਥੋੜ੍ਹੇ ਸਮੇਂ ਲਈ ਸਵਰਗਦੂਤਾਂ ਤੋਂ ਨੀਵਾਂ ਕੀਤਾ ਗਿਆ ਤਾਂਕਿ ਉਹ ਪਰਮੇਸ਼ਰ ਦੀ ਕਿਰਪਾ ਨਾਲ ਸਭਨਾਂ ਦੇ ਲਈ ਮੌਤ ਦਾ ਸੁਆਦ ਚੱਖੇ, ਮੌਤ ਦੇ ਦੁੱਖ ਦੇ ਕਾਰਨ ਆਦਰ ਅਤੇ ਮਹਿਮਾ ਦਾ ਤਾਜ ਪਹਿਨਿਆ ਹੋਇਆ ਵੇਖਦੇ ਹਾਂ।