Hebrews 3:6 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਯਿਸੂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਉੱਤੇ ਸ਼ਾਸਨ ਕਰ ਰਹੇ ਪੁੱਤਰ ਵਰਗਾ ਹੈ। ਅਸੀਂ ਨਿਹਚਾਵਾਨ ਪਰਮੇਸ਼ੁਰ ਦਾ ਘਰ ਹਾਂ। ਜੇ ਅਸੀਂ ਦ੍ਰਿੜ ਹਾਂ ਅਤੇ ਆਪਣੀ ਆਸ ਵਿੱਚ ਬਣੇ ਰਹੀਏ ਜੋ ਇੰਨੀ ਮਹਾਨ ਹੈ, ਫ਼ੇਰ ਅਸੀਂ ਪਰਮੇਸ਼ੁਰ ਦਾ ਘਰ ਹਾਂ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਮਸੀਹ ਪੁੱਤਰ ਦੀ ਨਿਆਈਂ ਪਰਮੇਸ਼ਵਰ ਦੇ ਪਰਿਵਾਰ ਉੱਤੇ ਵਫ਼ਾਦਾਰ ਹਨ ਅਤੇ ਅਸੀਂ ਉਸਦਾ ਪਰਿਵਾਰ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਵਿਸ਼ਵਾਸ ਅਤੇ ਉਮੀਦ ਨੂੰ ਪੱਕੇ ਤੌਰ ਤੇ ਫੜੀ ਰੱਖਦੇ ਹਾਂ ਜਿਸ ਵਿੱਚ ਅਸੀਂ ਮਾਣ ਕਰਦੇ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਮਸੀਹ ਪੁੱਤ੍ਰ ਦੀ ਨਿਆਈਂ ਉਹ ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਿਲੇਰੀ ਅਰ ਅਭਮਾਨ ਅੰਤ ਤੋੜੀ ਫੜੀ ਰੱਖੀਏ
Punjabi ERV
ਪਰ ਯਿਸੂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਉੱਤੇ ਸ਼ਾਸਨ ਕਰ ਰਹੇ ਪੁੱਤਰ ਵਰਗਾ ਹੈ। ਅਸੀਂ ਨਿਹਚਾਵਾਨ ਪਰਮੇਸ਼ੁਰ ਦਾ ਘਰ ਹਾਂ। ਜੇ ਅਸੀਂ ਦ੍ਰਿਢ਼ ਹਾਂ ਅਤੇ ਆਪਣੀ ਆਸ ਵਿੱਚ ਸ਼ੇਖੀ ਮਾਰਦੇ ਹਾਂ ਜੋ ਇੰਨੀ ਮਹਾਨ ਹੈ, ਫ਼ੇਰ ਅਸੀਂ ਪਰਮੇਸ਼ੁਰ ਦਾ ਘਰ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਮਸੀਹ ਪੁੱਤਰ ਦੀ ਤਰ੍ਹਾਂ ਉਹ ਦੇ ਘਰ ਉੱਤੇ ਹੈ, ਅਤੇ ਉਹ ਦਾ ਘਰ ਅਸੀਂ ਹਾਂ ਜੇ ਅਸੀਂ ਆਸ ਦੀ ਦਲੇਰੀ ਅਤੇ ਅਭਮਾਨ ਅੰਤ ਤੱਕ ਫੜ੍ਹੀ ਰੱਖੀਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر مسِیح پُتر وانگر اوہدے سارے گھر دا مُختِیار اے۔ تے اوہدا گھر اسی آں۔ پر ایہہ شرط اے۔ پئی اپنی دلیری تے آس دا فخر اوڑک تِیکر قیم رکھیے۔
Punjabi Standard Bible (Punjabi Standard Bible) 2023
ਪਰ ਮਸੀਹ ਪਰਮੇਸ਼ਰ ਦੇ ਸਾਰੇ ਘਰਾਣੇ ਉੱਤੇ ਇੱਕ ਪੁੱਤਰ ਦੇ ਤੌਰ 'ਤੇ ਵਫ਼ਾਦਾਰ ਰਿਹਾ; ਉਸ ਦਾ ਘਰਾਣਾ ਅਸੀਂ ਹਾਂ ਜੇ ਅਸੀਂ ਆਪਣੀ ਦਲੇਰੀ ਅਤੇ ਆਸ ਦੇ ਅਭਿਮਾਨ ਉੱਤੇ ਕਾਇਮ ਰਹੀਏ।