Hebrews 4:2 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਮੁਕਤੀ ਦਾ ਮਾਰਗ ਸਾਨੂੰ ਦੱਸਿਆ ਗਿਆ ਸੀ ਜਿਵੇਂ ਉਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਸੀ। ਪਰ ਜਿਹੜੇ ਉਪਦੇਸ਼ ਉਨ੍ਹਾਂ ਲੋਕਾਂ ਨੇ ਸੁਣੇ ਉਸਦੀ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਹੋਈ। ਲੋਕਾਂ ਨੇ ਉਹ ਉਪਦੇਸ਼ਾਂ ਨੂੰ ਸੁਣਿਆਂ ਪਰ ਉਸ ਨੂੰ ਵਿਸ਼ਵਾਸ ਨਾਲ ਪ੍ਰਾਪਤ ਨਹੀਂ ਕੀਤਾ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਸਾਨੂੰ ਵੀ ਉਸੇ ਤਰ੍ਹਾਂ ਖੁਸ਼ਖ਼ਬਰੀ ਸੁਣਾਈ ਗਈ, ਜਿਵੇਂ ਉਹਨਾਂ ਨੂੰ; ਪਰ ਉਹਨਾਂ ਨੇ ਜਿਹੜਾ ਸੰਦੇਸ਼ ਸੁਣਾਇਆ ਉਹ ਉਹਨਾਂ ਲਈ ਕੋਈ ਮੁੱਲ ਨਹੀਂ ਰੱਖਦਾ ਸੀ, ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦਾ ਵਿਸ਼ਵਾਸ ਸਾਂਝਾ ਨਹੀਂ ਕੀਤਾ ਜਿਹੜੇ ਆਗਿਆਕਾਰੀ ਰਹੇ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਸਾਨੂੰ ਖੁਸ਼ ਖਬਰੀ ਸੁਣਾਈ ਗਈ ਸੀ ਜਿਵੇਂ ਉਨ੍ਹਾਂ ਨੂੰ ਭੀ ਪਰ ਸੁਣਿਆ ਹੋਇਆ ਬਚਨ ਉਨ੍ਹਾਂ ਲਈ ਲਾਭਵੰਤ ਨਾ ਹੋਇਆ ਇਸ ਕਰਕੇ ਜੋ ਏਹ ਸੁਣਨ ਵਾਲਿਆਂ ਦੇ ਵਿੱਚ ਨਿਹਚਾ ਦੇ ਨਾਲ ਨਾ ਰਚਿਆ
Punjabi ERV
ਮੁਕਤੀ ਦਾ ਮਾਰਗ ਸਾਨੂੰ ਦਸਿਆ ਗਿਆ ਸੀ ਜਿਵੇਂ ਉਨ੍ਹਾਂ ਲੋਕਾਂ ਨੂੰ ਦਸਿਆ ਗਿਆ ਸੀ। ਪਰ ਜਿਹਡ਼ੇ ਉਪਦੇਸ਼ ਉਨ੍ਹਾਂ ਲੋਕਾਂ ਨੇ ਸੁਣੀ ਉਸਦੀ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਹੋਈ। ਲੋਕਾਂ ਨੇ ਉਹ ਉਪਦੇਸ਼ਾਂ ਸੁਣੀਆਂ ਪਰ ਉਸਨੂੰ ਵਿਸ਼ਵਾਸ ਨਾਲ ਪ੍ਰਾਪਤ ਨਹੀਂ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਜਿਵੇਂ ਉਨ੍ਹਾਂ ਨੂੰ ਵੀ, ਪਰ ਸੁਣਿਆ ਹੋਇਆ ਬਚਨ ਉਨ੍ਹਾਂ ਲਈ ਲਾਭਵੰਤ ਨਾ ਹੋਇਆ ਕਿਉਂਕਿ ਸੁਣਨ ਵਾਲਿਆਂ ਨੇ ਉਸ ਨੂੰ ਵਿਸ਼ਵਾਸ ਦੇ ਨਾਲ ਨਾ ਮੰਨਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو سانُوں وی اوہناں وانگر خُوشخبری سُنائی گئی۔ پر سُنے ہوئے کلام اوہناں نُوں ایس لئی کُجھ فائدہ نا دِتّا۔ پئی سُنن والیاں دے دِلاں وِچ اِیمان نال نا رچیا۔
Punjabi Standard Bible (Punjabi Standard Bible) 2023
ਕਿਉਂਕਿ ਸਾਨੂੰ ਵੀ ਉਹੀ ਖੁਸ਼ਖ਼ਬਰੀ ਸੁਣਾਈ ਗਈ ਜਿਹੜੀ ਉਨ੍ਹਾਂ ਨੂੰ ਸੁਣਾਈ ਗਈ ਸੀ, ਪਰ ਜੋ ਵਚਨ ਉਨ੍ਹਾਂ ਨੇ ਸੁਣਿਆ ਉਸ ਤੋਂ ਉਨ੍ਹਾਂ ਨੂੰ ਕੋਈ ਲਾਭ ਨਾ ਹੋਇਆ ਕਿਉਂ ਜੋ ਉਹ ਉਨ੍ਹਾਂ ਨਾਲ ਜਿਨ੍ਹਾਂ ਵਿਸ਼ਵਾਸ ਸਹਿਤ ਇਸ ਨੂੰ ਸੁਣਿਆ, ਇੱਕ ਨਾ ਹੋਏ।