Hebrews 4:7 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਖਾਸ ਦਿਨ ਦੀ ਵਿਉਂਤ ਬਣਾਈ। ਇਸ ਨੂੰ “ਅੱਜ ਦਾ ਦਿਨ” ਆਖਿਆ ਜਾਂਦਾ ਹੈ। ਪਰਮੇਸ਼ੁਰ ਨੇ ਇਸ ਦਿਨ ਬਾਰੇ ਲੰਬੇ ਸਮੇਂ ਬਾਅਦ, ਦਾਊਦ ਰਾਹੀਂ ਗੱਲ ਕੀਤੀ। ਪੋਥੀ ਦੇ ਇਸੇ ਹਿੱਸੇ ਵਿੱਚ ਜਿਸ ਨੂੰ ਅਸੀਂ ਪਹਿਲਾਂ ਵੀ ਵਰਤਿਆ ਹੈ: “ਅੱਜ ਜੇਕਰ ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ, ਤਾਂ ਅਤੀਤ ਦੀ ਤਰ੍ਹਾਂ ਜ਼ਿੱਦੀ ਨਾ ਬਣੋ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰਮੇਸ਼ਵਰ ਨੇ ਫਿਰ ਇੱਕ ਪੱਕਾ ਦਿਨ ਨਿਰਧਾਰਤ ਕੀਤਾ, ਇਸਨੂੰ “ਅੱਜ” ਕਿਹਾ। ਇਹ ਉਸਨੇ ਉਦੋਂ ਕੀਤਾ ਜਦੋਂ ਇੱਕ ਲੰਮੇ ਸਮੇਂ ਬਾਅਦ ਉਸਨੇ ਦਾਵੀਦ ਦੁਆਰਾ ਗੱਲ ਕੀਤੀ, ਜਿਵੇਂ ਕਿ ਪਹਿਲਾਂ ਹੀ ਹਵਾਲਾ ਦਿੱਤਾ ਗਿਆ ਸੀ: “ਅੱਜ, ਜੇ ਤੁਸੀਂ ਉਸਦੀ ਆਵਾਜ਼ ਸੁਣੋ, ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਹ ਫੇਰ ਐਨੇ ਚਿਰ ਮਗਰੋਂ ਦਾਊਦ ਦੀ ਜ਼ਬਾਨੀ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਸ ਨੂੰ \ਅੱਜ ਦਾ ਦਿਨ\ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ, - ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ।।
Punjabi ERV
ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਖਾਸ ਦਿਨ ਦੀ ਵਿਉਂਤ ਬਣਾਈ। ਇਸਨੂੰ “ਅੱਜ ਦਾ ਦਿਨ” ਆਖਿਆ ਜਾਂਦਾ ਹੈ। ਪਰਮੇਸ਼ੁਰ ਨੇ ਇਸ ਦਿਨ ਬਾਰੇ ਲੰਬੇ ਸਮੇਂ ਬਾਅਦ, ਦਾਊਦ ਰਾਹੀਂ ਗੱਲ ਕੀਤੀ। ਪੋਥੀ ਦੇ ਇਸੇ ਹਿੱਸੇ ਵਿੱਚ ਜਿਸਨੂੰ ਅਸੀਂ ਪਹਿਲਾਂ ਵੀ ਵਰਤਿਆ ਹੈ; “ਅੱਜ ਜੇਕਰ ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ, ਤਾਂ ਅਤੀਤ ਦੀ ਤਰ੍ਹਾਂ ਜ਼ਿਦੀ ਨਾ ਬਣੋ।” ਜ਼ਬੂਰ 95:7-8
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਹ ਫਿਰ ਐਨੇ ਸਮੇਂ ਬਾਅਦ ਦਾਊਦ ਦੇ ਦੁਆਰਾ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਹ ਨੂੰ ਅੱਜ ਦਾ ਦਿਨ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ, “ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر اِک خاص دِن ٹھیراکے اینی مُدّت پِچّھوں داؤد دی کتاب وِچ اوہنوں اَج دا دِن آکھدا اے۔ جیویں پہلاں آکھیا گیا۔ پئی جے اَج تُسی اوہدی اواز سُنو تے اپنے دِلاں نُوں ڈاھڈیاں نا کرو۔
Punjabi Standard Bible (Punjabi Standard Bible) 2023
ਤਾਂ ਪਰਮੇਸ਼ਰ ਫੇਰ ਇੱਕ ਖਾਸ ਦਿਨ ਨਿਯੁਕਤ ਕਰਦਾ ਹੈ ਅਰਥਾਤ “ਅੱਜ ਦਾ ਦਿਨ,” ਅਤੇ ਜਿਵੇਂ ਉਸ ਨੇ ਪਹਿਲਾਂ ਕਿਹਾ ਉਹ ਲੰਮੇ ਸਮੇਂ ਬਾਅਦ ਦਾਊਦ ਦੇ ਰਾਹੀਂ ਫੇਰ ਕਹਿੰਦਾ ਹੈ: ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।