Hebrews 5:4 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਸਰਦਾਰ ਜਾਜਕ ਦੀ ਤਰ੍ਹਾਂ ਨਿਯੁਕਤ ਹੋਣਾ ਇੱਕ ਸਤਿਕਾਰ ਹੈ। ਪਰ ਕੋਈ ਵੀ ਵਿਅਕਤੀ ਇਸ ਕਾਰਜ ਲਈ ਖੁਦ ਆਪਣੇ ਆਪ ਦੀ ਚੋਣ ਨਹੀਂ ਕਰਦਾ। ਉਸ ਵਿਅਕਤੀ ਨੂੰ ਪਰਮੇਸ਼ੁਰ ਵੱਲੋਂ, ਹਾਰੂਨ ਵਾਂਗ, ਬੁਲਾਇਆ ਜਾਣਾ ਚਾਹੀਦਾ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਕੋਈ ਵੀ ਇਹ ਸਨਮਾਨ ਆਪਣੇ ਆਪ ਹਾਸ਼ਲ ਨਹੀਂ ਕਰ ਸਕਦਾ, ਪਰ ਜਦੋਂ ਉਹ ਹਾਰੋਨ ਵਾਂਗ ਪਰਮੇਸ਼ਵਰ ਦੁਆਰਾ ਬੁਲਾਇਆ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਾਪਤ ਕਰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਕੋਈ ਆਪਣੇ ਆਪ ਇਹ ਇੱਜ਼ਤ ਨਹੀਂ ਲੈਂਦਾ ਹੈ ਪਰ ਤਦੋਂ ਜਦ ਹਾਰੂਨ ਦੀ ਨਿਆਈਂ ਪਰਮੇਸ਼ੁਰ ਦਾ ਬੁਲਾਇਆ ਹੋਇਆ ਹੋਵੇ
Punjabi ERV
ਸਰਦਾਰ ਜਾਜਕ ਦੀ ਤਰ੍ਹਾਂ ਨਿਯੁਕਤ ਹੋਣਾ ਇਕ ਸਤਿਕਾਰ ਹੈ। ਪਰ ਕੋਈ ਵੀ ਵਿਅਕਤੀ ਇਸ ਕਾਰਜ ਲਈ ਖੁਦ ਆਪਣੇ ਆਪ ਦੀ ਚੋਣ ਨਹੀਂ ਕਰਦਾ। ਉਸ ਵਿਅਕਤੀ ਨੂੰ ਪਰਮੇਸ਼ੁਰ ਵੱਲੋਂ, ਆਰੋਨ ਵਾਂਗ, ਬੁਲਾਇਆ ਜਾਣਾ ਚਾਹੀਦਾ ਮਸੀਹ ਨਾਲ ਵੀ ਇਵੇਂ ਹੀ ਹੈ। ਉਸ ਨੇ ਸਰਦਾਰ ਜਾਜਕ ਬਣਨ ਦਾ ਗੌਰਵ ਹਾਸਿਲ ਕਰਨ ਦੀ ਚੋਣ ਖੁਦ ਨਹੀਂ ਕੀਤੀ। ਸਗੋਂ ਪਰਮੇਸ਼ੁਰ ਨੇ ਉਸਨੂੰ ਚੁਣਿਆ। ਪਰਮੇਸ਼ੁਰ ਨੇ ਮਸੀਹ ਨੂੰ ਆਖਿਆ; “ਤੂੰ ਮੇਰਾ ਪੁੱਤਰ ਹੈਂ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” ਜ਼ਬੂਰ 2:7
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਕੋਈ ਆਪਣੇ ਆਪ ਇਹ ਇੱਜ਼ਤ ਹਾਸਿਲ ਨਹੀਂ ਕਰ ਸਕਦਾ, ਜਦ ਤੱਕ ਹਾਰੂਨ ਦੀ ਤਰ੍ਹਾਂ ਪਰਮੇਸ਼ੁਰ ਵੱਲੋਂ ਬੁਲਾਇਆ ਨਾ ਜਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے کوئی بندہ آپے ایہہ عِزّت نئیں لَیندا جد توڑی ہارُون وانگر خُدا ولّوں نا سدّیا جائے۔
Punjabi Standard Bible (Punjabi Standard Bible) 2023
ਕੋਈ ਵੀ ਇਹ ਆਦਰ ਆਪਣੇ ਆਪ ਪ੍ਰਾਪਤ ਨਹੀਂ ਕਰਦਾ, ਪਰ ਇਹ ਪਰਮੇਸ਼ਰ ਵੱਲੋਂ ਬੁਲਾਏ ਜਾਣ 'ਤੇ ਹੀ ਪ੍ਰਾਪਤ ਹੁੰਦਾ ਹੈ ਜਿਵੇਂ ਹਾਰੂਨ ਵੀ ਬੁਲਾਇਆ ਗਿਆ।