Hebrews 6:8 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜੇ ਉਹ ਧਰਤੀ ਘਾਹ-ਪੱਤੇ ਤੇ ਕੰਡੇ ਉਗਾਉਂਦੀ ਹੈ ਤਾਂ ਬੇਕਾਰ ਹੈ। ਉਸ ਧਰਤੀ ਨੂੰ ਇਹ ਖਤਰਾ ਹੈ ਕਿ ਉਸ ਉੱਪਰ ਪਰਮੇਸ਼ੁਰ ਦੀ ਫ਼ਿਟਕਾਰ ਹੋਵੇਗੀ। ਅਤੇ ਉਸ ਧਰਤੀ ਨੂੰ ਅੱਗ ਰਾਹੀਂ ਤਬਾਹ ਕਰ ਦਿੱਤਾ ਜਾਵੇਗਾ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜਿਹੜੀ ਜ਼ਮੀਨ ਕੰਡੇ ਅਤੇ ਕੰਡਿਆਲੀ ਝਾੜੀਆਂ ਪੈਦਾ ਕਰਦੀ ਹੈ ਉਹ ਵਿਅਰਥ ਹੈ ਅਤੇ ਪਰਮੇਸ਼ਵਰ ਦੁਆਰਾ ਸਰਾਪੇ ਜਾਣ ਦੇ ਖਤਰੇ ਵਿੱਚ ਹੈ। ਅੰਤ ਵਿੱਚ ਇਸਨੂੰ ਸਾੜ ਦਿੱਤਾ ਜਾਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਉਹ ਕੰਡਿਆਲੀਆਂ ਅਤੇ ਭੱਖੜੇ ਉਤਪਤ ਕਰੇ ਤਾਂ ਅਪਰਵਾਨ ਹੁੰਦੀ ਅਤੇ ਸਰਾਪੀ ਜਾਣ ਦੇ ਨੇੜੇ ਹੈ ਜਿਹ ਦਾ ਅੰਤ ਭਸਮ ਕੀਤਾ ਜਾਣਾ ਹੈ।।
Punjabi ERV
ਪਰ ਜੇ ਉਹ ਧਰਤੀ ਘਾਹ-ਪਤ੍ਤੇ ਤੇ ਕੰਡੇ ਉਗਾਉਂਦੀ ਹੈ ਤਾਂ ਬੇਕਾਰ ਹੈ। ਉਸ ਧਰਤੀ ਨੂੰ ਇਹ ਖਤਰਾ ਹੈ ਕਿ ਉਸ ਉੱਪਰ ਪਰਮੇਸ਼ੁਰ ਦੀ ਫ਼ਿਟਕਾਰ ਹੋਵੇਗੀ। ਅਤੇ ਉਸ ਧਰਤੀ ਨੂੰ ਅੱਗ ਰਾਹੀਂ ਤਬਾਹ ਕਰ ਦਿੱਤਾ ਜਾਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਉਹ ਕੰਡਿਆਲੀ ਅਤੇ ਭੱਖੜੇ ਉਗਾਵੇ, ਤਾਂ ਅਪਰਵਾਨ ਹੁੰਦੀ ਅਤੇ ਸਰਾਪੀ ਜਾਣ ਦੇ ਨੇੜੇ ਹੈ ਜਿਸ ਦਾ ਅੰਤ ਭਸਮ ਕੀਤਾ ਜਾਣਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے مَلہے تے پوہلیاں اُگاندی اے۔ تے ردّی جاندی اے۔ تے لعنت دے نیڑے آگئی اے۔ تے جِہدا انت سَڑنا اے۔
Punjabi Standard Bible (Punjabi Standard Bible) 2023
ਪਰ ਜੇ ਇਹ ਕੰਡੇ ਅਤੇ ਭੱਖੜੇ ਉਗਾਉਂਦੀ ਹੈ ਤਾਂ ਇਹ ਨਿਕੰਮੀ ਹੈ ਅਤੇ ਸਰਾਪੀ ਜਾਣ ਵਾਲੀ ਹੈ; ਇਸ ਦਾ ਅੰਤ ਸਾੜ ਦਿੱਤੇ ਜਾਣਾ ਹੈ।