Hebrews 7:11 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਲੋਕਾਂ ਨੂੰ ਲੇਵੀ ਦੇ ਘਰਾਣੇ ਵੱਲੋਂ ਜਾਜਕ-ਵਰਗ ਦੇ ਅਧਾਰ ਤੇ ਸ਼ਰ੍ਹਾ ਦਿੱਤੀ ਗਈ ਸੀ। ਪਰ ਲੋਕਾਂ ਨੂੰ ਜਾਜਕਾਂ ਦੀ ਉਸ ਬਿਵਸਥਾ ਰਾਹੀਂ ਆਤਮਕ ਤੌਰ ਤੇ ਪੂਰਣ ਨਹੀਂ ਬਣਾਇਆ ਜਾ ਸੱਕਿਆ। ਇਸ ਲਈ ਕਿਸੇ ਹੋਰ ਜਾਜਕ ਦੀ ਆਮਦ ਦੀ ਲੋੜ ਸੀ। ਮੇਰਾ ਭਾਵ ਹੈ ਉਸ ਜਾਜਕ ਦੀ ਜਿਹੜਾ ਹਾਰੂਨ ਵਰਗਾ ਨਹੀਂ ਸਗੋਂ ਮਲਕਿਸਿਦਕ ਵਰਗਾ ਹੋਵੇ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਸੰਪੂਰਨਤਾ ਲੇਵੀਆਂ ਦੀ ਜਾਜਕਤਾ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਸੀ ਅਤੇ ਜਿਸ ਦੇ ਹੁੰਦਿਆ ਲੋਕਾਂ ਨੂੰ ਬਿਵਸਥਾ ਮਿਲੀ ਸੀ ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦੇਕ ਦੇ ਕ੍ਰਮ ਤੋਂ ਕੋਈ ਹੋਰ ਜਾਜਕ ਆਉਂਦਾ ਅਤੇ ਜੋ ਹਾਰੋਨ ਦੇ ਕ੍ਰਮ ਵਿੱਚ ਨਾ ਗਿਣਿਆ ਜਾਂਦਾ?
Punjabi Bible 2016 - ਪਵਿੱਤਰ ਬਾਈਬਲ O.V.
ਸੋ ਜੇ ਲੇਵੀ ਜਾਜਕਾਈ ਨਾਲ ਜਿਹ ਦੇ ਹੁੰਦਿਆਂ ਕੌਮਾਂ ਨੂੰ ਸ਼ਰਾ ਮਿਲੀ ਸੀ ਸੰਪੂਰਨਤਾਈ ਪਰਾਪਤ ਹੁੰਦੀ ਤਾਂ ਫੇਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ ॽ
Punjabi ERV
ਲੋਕਾਂ ਨੂੰ ਲੇਵੀ ਦੇ ਘਰਾਣੇ ਵੱਲੋਂ ਜਾਜਕ-ਵਰਗ ਦੇ ਅਧਾਰ ਤੇ ਸ਼ਰ੍ਹਾ ਦਿੱਤੀ ਗਈ ਸੀ। ਪਰ ਲੋਕਾਂ ਨੂੰ ਜਾਜਕਾਂ ਦੀ ਉਸ ਬਿਵਸਥਾ ਰਾਹੀਂ ਆਤਮਕ ਤੌਰ ਤੇ ਪੂਰਣ ਨਹੀਂ ਬਣਾਇਆ ਜਾ ਸਕਿਆ। ਇਸ ਲਈ ਕਿਸੇ ਹੋਰ ਜਾਜਕ ਦੀ ਆਮਦ ਦੀ ਲੋਡ਼ ਸੀ। ਮੇਰਾ ਭਾਵ ਹੈ ਉਸ ਜਾਜਕ ਦੀ ਜਿਹਡ਼ਾ ਆਰੋਨ ਵਰਗਾ ਨਹੀਂ ਸਗੋਂ ਮਲਕਿਸਿਦਕ ਵਰਗਾ ਹੋਵੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਜੇ ਲੇਵੀ ਵਾਲੀ ਜਾਜਕਾਈ ਨਾਲ ਜਿਸ ਦੇ ਹੁੰਦਿਆਂ ਕੌਮਾਂ ਨੂੰ ਬਿਵਸਥਾ ਮਿਲੀ ਸੀ ਸੰਪੂਰਨਤਾਈ ਪ੍ਰਾਪਤ ਹੁੰਦੀ, ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہُن جے لاویاں دی کہانت توں پُوری پَیندی (کیوں جو اوہناں دی راہِیں اُمّت نُوں شریعت جو مِلی سی) تے فیر کِیہ لوڑ سی پئی دُوجا کاہِن مَلکِ صدق دے طریقے اُتّے اُٹھے۔ تے ہارُون دے طریقے دا نا گِنیا جائے؟
Punjabi Standard Bible (Punjabi Standard Bible) 2023
ਹੁਣ ਜੇ ਸਿੱਧਤਾ ਲੇਵੀ ਯਾਜਕਾਈ ਦੇ ਰਾਹੀਂ ਆਈ ਹੁੰਦੀ ਕਿਉਂਕਿ ਲੋਕਾਂ ਨੇ ਇਸੇ ਦੇ ਅਧਾਰ 'ਤੇ ਬਿਵਸਥਾ ਨੂੰ ਪ੍ਰਾਪਤ ਕੀਤਾ, ਤਾਂ ਕਿਸੇ ਹੋਰ ਯਾਜਕ ਦੇ ਨਿਯੁਕਤ ਕੀਤੇ ਜਾਣ ਦੀ ਕੀ ਜ਼ਰੂਰਤ ਸੀ ਜਿਹੜਾ ਮਲਕਿਸਿਦਕ ਦੀ ਰੀਤ ਅਨੁਸਾਰ ਸਦਾਇਆ ਜਾਵੇ ਨਾ ਕਿ ਹਾਰੂਨ ਦੀ ਰੀਤ ਅਨੁਸਾਰ?