Hebrews 7:2 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਅਬਰਾਹਾਮ ਨੇ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ। ਮਲਕਿਸਿਦਕ ਦੇ ਨਾਂ ਸਲੇਮ ਦੇ ਰਾਜੇ ਦੇ ਦੋ ਅਰਥ ਹਨ। ਪਹਿਲਾਂ ਮਲਕਿਸਿਦਕ ਦਾ ਅਰਥ “ਚੰਗਿਆਈ ਦਾ ਰਾਜਾ,” ਅਤੇ, “ਸਲੇਮ ਦਾ ਰਾਜਾ,” ਦਾ ਮਤਲਬ ਹੈ “ਸ਼ਾਂਤੀ ਦਾ ਰਾਜਾ”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਅਬਰਾਹਾਮ ਨੇ ਮਲਕਿਸਿਦੇਕ ਨੂੰ ਸਾਰੀਆਂ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ। ਮਲਕਿਸਿਦੇਕ ਨਾਮ ਦਾ ਪਹਿਲਾਂ ਅਰਥ, “ਧਰਮ ਦਾ ਰਾਜਾ” ਹੈ; ਅਤੇ ਦੂਸਰਾ ਅਰਥ “ਸ਼ਾਂਤੀ ਦਾ ਰਾਜਾ” ਕਿਉਂਕਿ ਉਹ “ਸ਼ਾਲੇਮ ਦਾ ਰਾਜਾ ਸੀ।”
Punjabi Bible 2016 - ਪਵਿੱਤਰ ਬਾਈਬਲ O.V.
ਜਿਹ ਨੂੰ ਅਬਰਾਹਾਮ ਨੇ ਸਭਨਾਂ ਵਸਤਾਂ ਦਾ ਦਸੌਂਧ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਉਂ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਹੈ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸਲਾਮਤੀ ਦਾ ਰਾਜਾ
Punjabi ERV
ਅਤੇ ਅਬਰਾਹਾਮ ਨੇ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ। ਮਲਕਿਸਿਦਕ ਦੇ ਨਾਂ ਸਲੇਮ ਦੇ ਰਾਜੇ ਦੇ ਦੋ ਅਰਥ ਹਨ। ਪਹਿਲਾਂ ਮਲਕਿਸਿਦਕ ਦਾ ਅਰਥ “ਚੰਗਿਆਈ ਦਾ ਰਾਜਾ,” ਅਤੇ, “ਸਲੇਮ ਦਾ ਰਾਜਾ,” ਦਾ ਮਤਲਬ ਹੈ “ਸ਼ਾਂਤੀ ਦਾ ਰਾਜਾ”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਸ ਨੂੰ ਅਬਰਾਹਾਮ ਨੇ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ ਉਹ ਪਹਿਲਾਂ ਆਪਣੇ ਨਾਮ ਦੇ ਅਨੁਸਾਰ ਧਰਮ ਦਾ ਰਾਜਾ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸ਼ਾਂਤੀ ਦਾ ਰਾਜਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہنوں ای ابرہام سارِیاں شیواں دا دسوواں حِصّہ دِتّا۔ تے ایہہ پہلاں تے اپنے ناں دے معنے دے سببّوں نیکی دا بادشاہ اے تے فیر سالِم پئی صُلح دا بادشاہ۔
Punjabi Standard Bible (Punjabi Standard Bible) 2023
ਅਤੇ ਅਬਰਾਹਾਮ ਨੇ ਉਸ ਨੂੰ ਸਭ ਵਸਤਾਂ ਦਾ ਦਸਵੰਧ ਦਿੱਤਾ। ਉਹ ਆਪਣੇ ਨਾਮ ਦੇ ਅਰਥ ਅਨੁਸਾਰ ਪਹਿਲਾਂ ਤਾਂ ਧਾਰਮਿਕਤਾ ਦਾ ਰਾਜਾ ਹੈ ਅਤੇ ਫਿਰ ਸਾਲੇਮ ਦਾ ਰਾਜਾ ਅਰਥਾਤ ਸ਼ਾਂਤੀ ਦਾ ਰਾਜਾ।