Hebrews 7:21 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਯਿਸੂ ਪਰਮੇਸ਼ੁਰ ਦੀ ਸੌਂਹ ਅਨੁਸਾਰ ਜਾਜਕ ਬਣਿਆ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਪ੍ਰਭੂ ਨੇ ਇੱਕ ਸੌਂਹ ਖਾਧੀ ਹੈ, ਅਤੇ ਉਹ ਆਪਣਾ ਮਨ ਨਹੀਂ ਬਦਲੇਗਾ: ‘ਤੂੰ ਸਦਾ ਲਈ ਇੱਕ ਜਾਜਕ ਹੈ।’”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਯਿਸ਼ੂ ਸਹੁੰ ਖਾ ਕੇ ਜਾਜਕ ਬਣ ਗਿਆ ਜਦੋਂ ਪਰਮੇਸ਼ਵਰ ਨੇ ਉਸਨੂੰ ਕਿਹਾ: “ਪ੍ਰਭੂ ਨੇ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲਣਗੇ: ‘ਤੁਸੀਂ ਸਦਾ ਲਈ ਇੱਕ ਜਾਜਕ ਹੋ।’ ”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਉਹ ਬਿਨਾ ਸੌਂਹ ਖਾਧੇ ਜਾਜਕ ਬਣੇ ਹਨ ਪਰ ਇਹ ਸੌਂਹ ਖਾਣ ਨਾਲ ਓਸ ਤੋਂ ਬਣਿਆ ਜਿਨ ਉਸ ਨੂੰ ਆਖਿਆ, -
Punjabi ERV
ਪਰ ਯਿਸੂ ਪਰਮੇਸ਼ੁਰ ਦੀ ਸੌਂਹ ਅਨੁਸਾਰ ਜਾਜਕ ਬਣਿਆ। ਪਰਮੇਸ਼ੁਰ ਨੇ ਉਸਨੂੰ ਆਖਿਆ; “ਪ੍ਰਭੂ ਨੇ ਇੱਕ ਸੌਂਹ ਖਾਧੀ ਹੈ, ਅਤੇ ਉਹ ਆਪਣਾ ਮਨ ਨਹੀਂ ਬਦਲੇਗਾ; ‘ਤੂੰ ਸਦਾ ਲਈ ਇੱਕ ਜਾਜਕ ਹੈ।”‘ ਜ਼ਬੂਰ 110:4
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਉਹ ਬਿਨ੍ਹਾਂ ਸਹੁੰ ਖਾਧੇ ਜਾਜਕ ਬਣੇ ਹਨ ਪਰ ਇਹ ਸਹੁੰ ਖਾਣ ਨਾਲ ਉਸ ਤੋਂ ਬਣਿਆ ਜਿਸ ਨੇ ਉਸ ਨੂੰ ਆਖਿਆ, -
Punjabi Revised 2020 (Arabic Script) (پنجابی نواں عہد نامہ نظرثانی شدہ چھپائی)
(کیوں جو اوہ تے بغیر سَونہہ توں کاہِن بنے پر اوہ سَونہہ دے نال اوہدے ولّوں ہویا جِس اوہدی بابت آکھیا خُداوند سَونہہ کھادِی اے تے نئیں مُڑے گا پئی تُوں اوڑک تِیکر کاہِن ایں۔)
Punjabi Standard Bible (Punjabi Standard Bible) 2023
ਪਰ ਉਸ ਨੂੰ ਸੌਂਹ ਦੇ ਦੁਆਰਾ ਪਰਮੇਸ਼ਰ ਨੇ ਨਿਯੁਕਤ ਕੀਤਾ ਜਿਸ ਨੇ ਉਸ ਨੂੰ ਕਿਹਾ: ਪ੍ਰਭੂ ਨੇ ਇਹ ਸੌਂਹ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ, “ਤੂੰ ਸਦਾ ਲਈ ਯਾਜਕ ਹੈਂ।”