Hebrews 7:28 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਸ਼ਰ੍ਹਾ ਸਰਦਾਰ ਜਾਜਕਾਂ ਦੀ ਚੋਣ ਉਨ੍ਹਾਂ ਲੋਕਾਂ ਵਿੱਚੋਂ ਕਰਦੀ ਹੈ ਜਿਨ੍ਹਾਂ ਦੀਆਂ ਕਮਜ਼ੋਰੀਆਂ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ। ਪਰ ਪਰਮੇਸ਼ੁਰ ਨੇ ਇੱਕ ਸੌਂਹ ਖਾਧੀ, ਜਿਹੜੀ ਸ਼ਰ੍ਹਾ ਤੋਂ ਬਾਦ ਆਈ। ਇਸ ਵਾਇਦੇ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਸਰਦਾਰ ਜਾਜਕ ਬਣਾਇਆ। ਉਹ ਪੁੱਤਰ ਸਦਾ ਲਈ ਸੰਪੂਰਣ ਬਣਾਇਆ ਗਿਆ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਮੋਹਸ਼ੇ ਦਾ ਕਾਨੂੰਨ ਉਹਨਾਂ ਦੀ ਸਾਰੀ ਕਮਜ਼ੋਰੀ ਵਿੱਚ ਮਹਾਂ ਜਾਜਕਾਂ ਵਜੋਂ ਨਿਯੁਕਤ ਕਰਦਾ ਹੈ; ਪਰ ਸਹੁੰ, ਜੋ ਬਿਵਸਥਾ ਦੇ ਬਾਅਦ ਆਈ ਸੀ, ਨੇ ਪੁੱਤਰ ਨੂੰ ਨਿਯੁਕਤ ਕੀਤਾ, ਜੋ ਸਦਾ ਲਈ ਸੰਪੂਰਣ ਬਣਾਇਆ ਗਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਸ਼ਰਾ ਤਾਂ ਮਨੁੱਖਾਂ ਨੂੰ ਜਿਹੜੇ ਨਿਤਾਣੇ ਹਨ ਪਰਧਾਨ ਜਾਜਕ ਠਹਿਰਾਉਂਦੀ ਹੈ ਪਰ ਸੌਂਹ ਦਾ ਬਚਨ ਜਿਹੜਾ ਸ਼ਰਾ ਦੇ ਮਗਰੋਂ ਹੋਇਆ ਸੀ ਪੁੱਤ੍ਰ ਨੂੰ, ਜੋ ਸਦਾ ਤੀਕ ਸਿੱਧ ਕੀਤਾ ਹੋਇਆ ਹੈ।।
Punjabi ERV
ਸ਼ਰ੍ਹਾ ਸਰਦਾਰ ਜਾਜਕੰ ਦੀ ਚੋਣ ਉਨ੍ਹਾਂ ਲੋਕਾਂ ਵਿੱਚੋਂ ਕਰਦੀ ਹੈ ਜਿਨ੍ਹਾਂ ਦੀਆਂ ਕਮਜ਼ੋਰੀਆਂ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ। ਪਰ ਪਰਮੇਸ਼ੁਰ ਨੇ ਇੱਕ ਸੌਂਹ ਖਾਧੀ, ਜਿਹਡ਼ੀ ਸ਼ਰ੍ਹਾ ਤੋਂ ਬਾਦ ਆਈ। ਇਸ ਵਾਦੇ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਸਰਦਾਰ ਜਾਜਕ ਬਣਾਇਆ। ਉਹ ਪੁੱਤਰ ਸਦਾ ਲਈ ਸੰਪੂਰਣ ਬਣਾਇਆ ਗਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਬਿਵਸਥਾ ਤਾਂ ਮਨੁੱਖਾਂ ਨੂੰ ਜਿਹੜੇ ਕਮਜ਼ੋਰ ਹਨ ਪ੍ਰਧਾਨ ਜਾਜਕ ਠਹਿਰਾਉਂਦੀ ਹੈ ਪਰ ਸਹੁੰ ਦਾ ਬਚਨ ਜਿਹੜਾ ਬਿਵਸਥਾ ਦੇ ਬਾਅਦ ਹੋਇਆ ਸੀ ਪੁੱਤਰ ਨੂੰ ਜੋ ਸਦਾ ਤੱਕ ਸਿੱਧ ਕੀਤਾ ਹੋਇਆ ਹੈ, ਪਰਧਾਨ ਜਾਜਕ ਠਹਿਰਾਉਂਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو شریعت تے کمزور بندیاں نُوں سردار کاہِن بناندی اے۔ پر اوس سَونہہ دا کلام جیہڑی شریعت دے پِچّھوں کھادِی گئی اوس پُتر نُوں جیہڑا ہمیشہ تِیکر کامِل کِیتا گیا سردار کاہِن بناندا اے۔
Punjabi Standard Bible (Punjabi Standard Bible) 2023
ਬਿਵਸਥਾ ਤਾਂ ਨਿਰਬਲਤਾਈਆਂ ਵਾਲੇ ਮਨੁੱਖਾਂ ਨੂੰ ਮਹਾਂਯਾਜਕ ਨਿਯੁਕਤ ਕਰਦੀ ਹੈ, ਪਰ ਸੌਂਹ ਦਾ ਵਚਨ ਜੋ ਬਿਵਸਥਾ ਤੋਂ ਬਾਅਦ ਆਇਆ ਪੁੱਤਰ ਨੂੰ ਨਿਯੁਕਤ ਕਰਦਾ ਹੈ ਜਿਹੜਾ ਸਦਾ ਲਈ ਸਿੱਧ ਕੀਤਾ ਗਿਆ ਹੈ।