Hebrews 7:3 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
“ਕੋਈ ਨਹੀਂ ਜਾਣਦਾ ਕਿ ਮਲਕਿਸਿਦਕ ਦੇ ਮਾਤਾ ਪਿਤਾ ਕੌਣ ਸਨ ਜਾਂ ਉਹ ਕਿੱਥੋਂ ਆਇਆ ਸੀ।” ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਪੈਦਾ ਹੋਇਆ ਅਤੇ ਕਦੋਂ ਮਰਿਆ। ਮਲਕਿਸਿਦਕ ਪਰਮੇਸ਼ੁਰ ਦੇ ਪੁੱਤਰ ਵਰਗਾ ਸੀ ਅਤੇ ਉਹ ਸਦਾ ਇੱਕ ਜਾਜਕ ਬਣਨਾ ਜਾਰੀ ਰੱਖਦਾ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮਲਕਿਸਿਦੇਕ ਦੀ ਵੰਸ਼ਾਵਲੀ ਬਾਰੇ ਕੋਈ ਵੀ ਕੁਝ ਨਹੀਂ ਜਾਣਦਾ, ਜਿਸਦਾ ਨਾ ਤਾਂ ਪਿਤਾ ਨਾ ਹੀ ਮਾਤਾ ਦਾ ਅਤੇ ਨਾ ਹੀ ਵੰਸ਼ਾਵਲੀ ਦਾ ਪਤਾ ਹੈ, ਜਿਸਦਾ ਨਾ ਤਾਂ ਦਿਨਾਂ ਦਾ ਅਰੰਭ ਹੈ ਅਤੇ ਨਾ ਹੀ ਜੀਵਨ ਦਾ ਅੰਤ, ਉਹ ਪਰਮੇਸ਼ਵਰ ਦੇ ਪੁੱਤਰ ਦੀ ਤਰ੍ਹਾਂ ਸਦਾ ਦਾ ਜਾਜਕ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਿਹ ਦਾ ਨਾ ਪਿਤਾ ਨਾ ਮਾਤਾ ਨਾ ਕੁਲਪੱਤ੍ਰੀ ਹੈ, ਜਿਹ ਦੇ ਨਾ ਦਿਨਾਂ ਦਾ ਆਦ, ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤ੍ਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ।।
Punjabi ERV
“ਕੋਈ ਨਹੀਂ ਜਾਣਦਾ ਕਿ ਮਲਕਿਸਿਦਕ ਦੇ ਮਾਤਾ ਪਿਤਾ ਕੌਣ ਸਨ ਜਾਂ ਉਹ ਕਿਥੋਂ ਆਇਆ ਸੀ।” ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਪੈਦਾ ਹੋਇਆ ਅਤੇ ਕਦੋਂ ਮਰਿਆ। ਮਲਕਿਸਿਦਕ ਪਰਮੇਸ਼ੁਰ ਦੇ ਪੁੱਤਰ ਵਰਗਾ ਸੀ ਅਤੇ ਉਹ ਸਦਾ ਇੱਕ ਜਾਜਕ ਬਣਨਾ ਜਾਰੀ ਰਖਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਸ ਦਾ ਨਾ ਪਿਤਾ ਨਾ ਮਾਤਾ ਨਾ ਕੁੱਲਪੱਤ੍ਰੀ ਹੈ, ਜਿਸ ਦੇ ਨਾ ਦਿਨਾਂ ਦਾ ਆਦ ਅਤੇ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہدا نا پئیو تے نا ماں تے نا شجرہ اے۔ نا مُڈھ مول تے نا انت۔ سگوں خُدا دے پُتر وانگر بنیا۔
Punjabi Standard Bible (Punjabi Standard Bible) 2023
ਉਸ ਦਾ ਨਾ ਪਿਤਾ, ਨਾ ਮਾਤਾ ਅਤੇ ਨਾ ਕੁਲ-ਪੱਤਰੀ ਹੈ ਅਤੇ ਨਾ ਉਸ ਦੇ ਦਿਨਾਂ ਦਾ ਅਰੰਭ ਅਤੇ ਨਾ ਹੀ ਜੀਵਨ ਦਾ ਅੰਤ ਹੈ। ਪਰ ਉਹ ਪਰਮੇਸ਼ਰ ਦੇ ਪੁੱਤਰ ਦੇ ਸਮਾਨ ਅਨੰਤ ਕਾਲ ਤੱਕ ਯਾਜਕ ਬਣਿਆ ਰਹਿੰਦਾ ਹੈ।