Hebrews 7:6 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ। ਪਰ ਉਸ ਨੇ ਅਬਰਾਹਾਮ ਕੋਲੋਂ ਦਸਵੰਧ ਹਾਸਿਲ ਕੀਤਾ। ਅਤੇ ਉਸ ਨੇ ਅਬਰਾਹਾਮ ਨੂੰ—ਉਸ ਵਿਅਕਤੀ ਨੂੰ ਜਿਸਦੇ ਕੋਲ ਪਰਮੇਸ਼ੁਰ ਦੇ ਵਾਇਦੇ ਸਨ—ਅਸੀਸ ਦਿੱਤੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਾਲਾਂਕਿ, ਮਲਕਿਸਿਦੇਕ ਦੇ ਵੰਸ਼ ਦਾ ਕਿਸੇ ਨੂੰ ਨਹੀਂ ਪਤਾ, ਫਿਰ ਵੀ ਉਸਨੇ ਅਬਰਾਹਾਮ ਤੋਂ ਦਸਵਾਂ ਹਿੱਸਾ ਲਿੱਤਾ ਅਤੇ ਉਸ ਨੂੰ ਅਸੀਸ ਦਿੱਤੀ ਜਿਸਦੇ ਵਾਅਦੇ ਕੀਤੇ ਗਏ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਿਹ ਦੀ ਕੁਲਪੱਤ੍ਰੀ ਉਨ੍ਹਾਂ ਨਾਲ ਨਹੀਂ ਸੀ ਰਲਦੀ ਉਹ ਨੇ ਅਬਰਾਹਾਮ ਤੋਂ ਦਸੌਂਧ ਲਿਆ ਅਤੇ ਉਹ ਨੂੰ ਅਸੀਸ ਦਿੱਤੀ ਜਿਹ ਨੂੰ ਬਚਨ ਦਿੱਤੇ ਹੋਏ ਸਨ
Punjabi ERV
ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ। ਪਰ ਉਸਨੇ ਅਬਰਾਹਾਮ ਕੋਲੋਂ ਦਸਵੰਧ ਹਾਸਿਲ ਕੀਤਾ। ਅਤੇ ਉਸਨੇ ਅਬਰਾਹਾਵ ਨੂੰ - ਉਸ ਵਿਅਕਤੀ ਨੂੰ ਜਿਸਦੇ ਕੋਲ ਪਰਮੇਸ਼ੁਰ ਦੇ ਵਾਦੇ ਸਨ - ਅਸੀਸ ਦਿੱਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਿਸ ਦੀ ਕੁੱਲਪੱਤ੍ਰੀ ਉਨ੍ਹਾਂ ਨਾਲ ਰਲਦੀ ਨਹੀਂ ਸੀ ਉਹ ਨੇ ਅਬਰਾਹਾਮ ਤੋਂ ਦਸਵੰਧ ਲਿਆ ਅਤੇ ਉਹ ਨੂੰ ਬਰਕਤ ਦਿੱਤੀ ਜਿਸ ਨੂੰ ਵਾਇਦੇ ਦਿੱਤੇ ਹੋਏ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جِہدا شجرہ اوہناں توں وکھرا اے اوس ابرہام کولوں دسوواں حِصّہ لیا۔ تے جِہدے نال وعدے کِیتے گئے سن اوہنوں برکت دِتّی
Punjabi Standard Bible (Punjabi Standard Bible) 2023
ਪਰ ਮਲਕਿਸਿਦਕ ਜਿਸ ਦੀ ਕੁਲ-ਪੱਤਰੀ ਲੇਵੀਆਂ ਵਿੱਚੋਂ ਨਹੀਂ ਸੀ, ਉਸ ਨੇ ਅਬਰਾਹਾਮ ਤੋਂ ਦਸਵੰਧ ਪ੍ਰਾਪਤ ਕੀਤਾ ਅਤੇ ਜਿਸ ਨੂੰ ਵਾਇਦੇ ਮਿਲੇ ਸਨ, ਉਸ ਨੂੰ ਬਰਕਤ ਦਿੱਤੀ।