Hebrews 8:13 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਇਸ ਨੂੰ ਨਵਾਂ ਕਰਾਰ ਆਖਿਆ, ਇਸ ਲਈ ਪਰਮੇਸ਼ੁਰ ਨੇ ਪਹਿਲੇ ਕਰਾਰ ਨੂੰ ਪੁਰਾਣਾ ਬਣਾ ਦਿੱਤਾ ਹੈ। ਅਤੇ ਜਿਹੜੀ ਚੀਜ਼ ਪੁਰਾਣੀ ਅਤੇ ਬੇਕਾਰ ਹੈ ਉਹ ਅਲੋਪ ਹੋਣ ਵਾਲੀ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਵਾਚਾ ਨੂੰ “ਨਵਾਂ” ਕਹਿ ਕੇ, ਉਸਨੇ ਪਹਿਲੇ ਨੂੰ ਪੁਰਾਣਾ ਬਣਾ ਦਿੱਤਾ ਹੈ; ਅਤੇ ਜੋ ਪੁਰਾਣਾ ਹੈ ਉਹ ਜਲਦੀ ਹੀ ਅਲੋਪ ਹੋ ਜਾਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਜਦੋਂ ਉਹ ਨੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ ਹੈ । ਪਰ ਜੋ ਕੁਝ ਪੁਰਾਣਾ ਹੋਇਆ ਅਤੇ ਚਿਰ ਕਾਲ ਦਾ ਹੈ ਉਹ ਅਲੋਪ ਹੋਣ ਦੇ ਨੇੜੇ ਹੈ ।।
Punjabi ERV
ਪਰਮੇਸ਼ੁਰ ਨੇ ਇਸਨੂੰ ਨਵਾਂ ਕਰਾਰ ਆਖਿਆ, ਇਸ ਲਈ ਪਰਮੇਸ਼ੁਰ ਨੇ ਪਹਿਲੇ ਕਰਾਰ ਨੂੰ ਪੁਰਾਣਾ ਬਣਾ ਦਿੱਤਾ ਹੈ। ਅਤੇ ਜਿਹਡ਼ੀ ਚੀਜ਼ ਪੁਰਾਣੀ ਅਤੇ ਬੇਕਾਰ ਹੈ ਉਹ ਅਲੋਪ ਹੋਣ ਵਾਲੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਹ ਨੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ ਹੈ। ਪਰ ਜੋ ਕੁਝ ਪੁਰਾਣਾ ਹੋਇਆ ਅਤੇ ਬਹੁਤ ਸਮੇਂ ਤੋਂ ਹੈ ਉਹ ਅਲੋਪ ਹੋਣ ਦੇ ਨੇੜੇ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد اوہ اوہنوں نواں عہد آکھدا اے۔ تے پہلے نُوں پرانا کِیتا۔ تے جیہڑی شے پرانی تے مُدّت دی ہو جاندی اے سو اوہ مِٹن دے نیڑے اے۔
Punjabi Standard Bible (Punjabi Standard Bible) 2023
ਜਦੋਂ ਉਸ ਨੇ “ਨਵਾਂ” ਕਿਹਾ ਤਾਂ ਪਹਿਲੇ ਨੂੰ ਪੁਰਾਣਾ ਠਹਿਰਾ ਦਿੱਤਾ, ਕਿਉਂਕਿ ਜੋ ਪੁਰਾਣਾ ਹੋ ਰਿਹਾ ਹੈ ਅਤੇ ਬੀਤਦਾ ਜਾਂਦਾ ਹੈ ਉਹ ਅਲੋਪ ਹੋਣ ਵਾਲਾ ਹੈ।