Hebrews 8:3 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਹਰ ਸਰਦਾਰ ਜਾਜਕ ਦੇ ਜ਼ਿੰਮੇ ਪਰਮੇਸ਼ੁਰ ਨੂੰ ਬਲੀ ਅਤੇ ਤੋਹਫ਼ੇ ਅਰਪਨ ਕਰਨ ਦਾ ਕਾਰਜ ਦਿੱਤਾ ਗਿਆ ਹੈ। ਇਸ ਲਈ ਸਾਡੇ ਉੱਚ ਜਾਜਕ ਨੇ ਵੀ ਪਰਮੇਸ਼ੁਰ ਨੂੰ ਕੁਝ ਅਰਪਣ ਕਰਨਾ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਰ ਮਹਾਂ ਜਾਜਕ ਨੂੰ ਭੇਂਟਾਂ ਅਤੇ ਬਲੀਦਾਨ ਚੜਾਨ ਲਈ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਸੀ ਕਿ ਇਸ ਵਿਅਕਤੀ ਕੋਲ ਵੀ ਪਰਮੇਸ਼ਵਰ ਨੂੰ ਕੁਝ ਚੜ੍ਹਾਉਣ ਲਈ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਹਰੇਕ ਪਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਨੂੰ ਥਾਪਿਆ ਜਾਂਦਾ ਹੈ, ਇਸ ਕਾਰਨ ਲੋੜੀਦਾ ਸੀ ਭਈ ਇਹ ਦੇ ਕੋਲ ਵੀ ਚੜ੍ਹਾਉਣ ਨੂੰ ਕੁਝ ਹੋਵੇ
Punjabi ERV
ਹਰ ਸਰਦਾਰ ਜਾਜਕ ਦੇ ਜ਼ਿੰਮੇ ਪਰਮੇਸ਼ੁਰ ਨੂੰ ਬਲੀ ਅਤੇ ਤੋਹਫ਼ੇ ਅਰਪਨ ਕਰਨ ਦਾ ਕਾਰਜ ਦਿੱਤਾ ਗਿਆ ਹੈ। ਇਸ ਲਈ ਸਾਡੇ ਉਚ੍ਚ ਜਾਜਕ ਨੇ ਵੀ ਪਰਮੇਸ਼ੁਰ ਨੂੰ ਕੁਝ ਅਰਪਣ ਕਰਨਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਰੇਕ ਪ੍ਰਧਾਨ ਜਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਠਹਿਰਾਇਆ ਜਾਂਦਾ ਹੈ, ਇਸ ਕਾਰਨ ਜ਼ਰੂਰੀ ਸੀ ਕਿ ਇਹ ਦੇ ਕੋਲ ਵੀ ਚੜ੍ਹਾਉਣ ਨੂੰ ਕੁਝ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایس کر کے پئی سردار کاہِن نذراں تے قُربانِیاں چاہڑن لئی ہوندا اے۔ ایس لئی ضرُور ہویا۔ پئی اوہدے کول وی کُجھ چاہڑن جوگا ہوئے۔
Punjabi Standard Bible (Punjabi Standard Bible) 2023
ਹਰੇਕ ਮਹਾਂਯਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ, ਇਸ ਲਈ ਜ਼ਰੂਰੀ ਸੀ ਕਿ ਇਸ ਦੇ ਕੋਲ ਵੀ ਚੜ੍ਹਾਉਣ ਦੇ ਲਈ ਕੁਝ ਹੋਵੇ।