Hebrews 8:5 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਹੜਾ ਕਾਰਜ ਇਹ ਜਾਜਕ ਕਰਦੇ ਹਨ ਉਹ ਅਸਲ ਵਿੱਚ ਸਵਰਗੀ ਚੀਜ਼ਾਂ ਦੀ ਨਕਲ ਤੇ ਪ੍ਰਛਾਵਾਂ ਮਾਤਰ ਹਨ। ਇਹੀ ਕਾਰਣ ਹੈ ਕਿ ਜਦੋਂ ਮੂਸਾ ਪਵਿੱਤਰ ਖੈਮਾ ਉਸਾਰਨ ਲਈ ਤਿਆਰ ਸੀ ਤਾਂ ਪਰਮੇਸ਼ੁਰ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ। “ਤੈਨੂੰ ਸਭ ਕੁਝ ਧਿਆਨ ਨਾਲ ਉਸੇ ਨਮੂਨੇ ਤੇ ਬਨਾਉਣਾ ਚਾਹੀਦਾ ਜੋ ਮੈਂ ਤੈਨੂੰ ਪਰਬਤ ਉੱਤੇ ਦਰਸ਼ਾਇਆ ਸੀ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਇੱਕ ਪਵਿੱਤਰ ਅਸਥਾਨ ਤੇ ਸੇਵਾ ਕਰਦੇ ਹਨ ਜਿਸਦੀ ਨਕਲ ਅਤੇ ਪਰਛਾਵਾਂ ਸਵਰਗ ਵਿੱਚ ਹੈ। ਇਸੇ ਲਈ ਮੋਸ਼ੇਹ ਨੂੰ ਚੇਤਾਵਨੀ ਦਿੱਤੀ ਗਈ ਸੀ ਜਦੋਂ ਉਹ ਤੰਬੂ ਬਣਾਉਣ ਲੱਗਾ ਸੀ: “ਧਿਆਨ ਰੱਖ ਕਿ ਤੁਸੀਂ ਪਹਾੜ ਉੱਤੇ ਦਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾਉ।”
Punjabi Bible 2016 - ਪਵਿੱਤਰ ਬਾਈਬਲ O.V.
ਜਿਹੜੇ ਸੁਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ, ਜਿਵੇਂ ਮੂਸਾ ਨੂੰ ਪਰਮੇਸ਼ੁਰ ਵੱਲੋਂ ਹੁਕਮ ਮਿਲਿਆ ਜਾਂ ਡੇਹਰਾ ਬਣਾਉਣ ਲੱਗਾ ਕਿ ਵੇਖਣਾ ਜਿਹੜਾ ਨਮੂਨਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ ਉਸੇ ਦੇ ਅਨੁਸਾਰ ਤੂੰ ਸੱਭੇ ਕੁਝ ਬਣਾਵੀਂ
Punjabi ERV
ਜਿਹਡ਼ਾ ਕਾਰਜ ਇਹ ਜਾਜਕ ਕਰਦੇ ਹਨ ਉਹ ਅਸਲ ਵਿੱਚ ਸਵਰਗੀ ਚੀਜ਼ਾਂ ਦੀ ਨਕਲ ਤੇ ਪ੍ਰਛਾਵਾਂ ਮਾਤਰ ਹਨ। ਇਹੀ ਕਾਰਣ ਹੈ ਕਿ ਜਦੋਂ ਮੂਸਾ ਪਵਿੱਤਰ ਖੈਮਾ ਉਸਾਰਨ ਲਈ ਤਿਆਰ ਸੀ ਤਾਂ ਪਰਮੇਸ਼ੁਰ ਨੇ ਉਸਨੂੰ ਚੇਤਾਵਨੀ ਦਿੱਤੀ ਸੀ। “ਤੈਨੂੰ ਸਭ ਕੁਝ ਧਿਆਨ ਨਾਲ ਉਸੇ ਨਮੂਨੇ ਤੇ ਬਨਾਉਣਾ ਚਾਹੀਦਾ ਜੋ ਮੈਂ ਤੈਨੂੰ ਪਰਬਤ ਉੱਤੇ ਦਰਸ਼ਾਇਆ ਸੀ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਹੜੇ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਉਸੇ ਤਰ੍ਹਾਂ ਕਰਦੇ ਹਨ ਜਿਵੇਂ ਮੂਸਾ ਨੂੰ ਜਦੋਂ ਉਹ ਡੇਰਾ ਬਣਾਉਣ ਲੱਗਾ ਤਾਂ ਪਰਮੇਸ਼ੁਰ ਵੱਲੋਂ ਹੁਕਮ ਮਿਲਿਆ ਕਿ ਵੇਖ, ਸਭ ਕੁਝ ਉਸੇ ਨਮੂਨੇ ਦੇ ਅਨੁਸਾਰ ਬਣਾਈਂ ਜਿਹੜਾ ਤੈਨੂੰ ਪਰਬਤ ਉੱਤੇ ਵਿਖਾਇਆ ਗਿਆ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ اسمان دِیاں شیواں دی نقل تے پرچھانویں دی سیوا کر دے نے جِیکُوں مُوسیٰ وی جد تنبُو بنان نُوں تیار سی تے اوہنوں ایہہ ہدایت ہوئی پئی ویکھ جیہڑا نمونہ پہاڑ اُتّے وکھایا گیا سی اوہدے وانگر سارِیاں شیواں بنائِیاں۔
Punjabi Standard Bible (Punjabi Standard Bible) 2023
ਉਹ ਸਵਰਗੀ ਵਸਤਾਂ ਦੀ ਨਕਲ ਅਤੇ ਪ੍ਰਤਿਬਿੰਬ ਦੀ ਸੇਵਾ ਕਰਦੇ ਹਨ ਜਿਵੇਂ ਪਰਮੇਸ਼ਰ ਵੱਲੋਂ ਮੂਸਾ ਨੂੰ ਤੰਬੂ ਸਥਾਪਤ ਕਰਨ ਸਮੇਂ ਇਹ ਚਿਤਾਵਨੀ ਦਿੱਤੀ ਗਈ ਸੀ: “ਵੇਖ, ਤੂੰ ਸਭ ਕੁਝ ਉਸੇ ਨਮੂਨੇ ਦੇ ਅਨੁਸਾਰ ਬਣਾਵੀਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ।”