Hebrews 9:10 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਚੜ੍ਹਾਵੇ ਅਤੇ ਬਲੀਆਂ, ਖਾਣ ਅਤੇ ਪੀਣ ਵਾਲੇ ਪਦਾਰੱਥਾਂ ਅਤੇ ਵਿਸ਼ੇਸ਼ ਸਫ਼ਾਈਆਂ, ਨਾਲ ਹੀ ਸੰਬੰਧਿਤ ਸਨ। ਇਹ ਚੀਜ਼ਾਂ ਕੇਵਲ ਸਰੀਰ ਨਾਲ ਸੰਬੰਧਿਤ ਅਸੂਲ ਸਨ, ਪਰ ਦਿਲ ਨਾਲ ਸੰਬੰਧਿਤ ਨਹੀਂ ਸਨ। ਪਰਮੇਸ਼ੁਰ ਨੇ ਇਹ ਅਨੁਸ਼ਾਸਨ ਉਦੋਂ ਤੱਕ ਗ੍ਰੈਹਣ ਕਰਨ ਲਈ ਦਿੱਤੇ ਜਦੋਂ ਤੱਕ ਕਿ ਪਰਮੇਸ਼ੁਰ ਦਾ ਨਵਾਂ ਆਦੇਸ਼ ਨਹੀਂ ਆਇਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਸਿਰਫ ਖਾਣ-ਪੀਣ ਅਤੇ ਵੱਖੋ ਵੱਖਰੇ ਰਸਮੀ ਧੋਣ ਦੇ ਮਾਮਲੇ ਹਨ ਇਹ ਸਰੀਰ ਸੰਬਧੀ ਨਿਯਮ ਨਵੇਂ ਆਦੇਸ਼ ਦੇ ਲਾਗੂ ਹੋਣ ਤੱਕ ਹੀ ਜਾਰੀ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਏਹ ਖਾਣ ਪੀਣ ਅਤੇ ਭਾਂਤ ਭਾਂਤ ਦੇ ਅਸ਼ਨਾਨਾਂ ਸਣੇ ਨਿਰੀਆਂ ਸਰੀਰਕ ਬਿਧੀਆਂ ਸਨ ਜਿਹੜੀਆਂ ਸੁਧਾਰਨ ਦੇ ਸਮੇਂ ਤੀਕ ਠਹਿਰਾਈਆਂ ਗਈਆਂ ਸਨ।।
Punjabi ERV
ਇਹ ਚਢ਼ਾਵੇ ਅਤੇ ਬਲੀਆਂ, ਖਾਣ ਅਤੇ ਪੀਣ ਵਾਲੇ ਪਦਾਰਥਾਂ ਅਤੇ ਵਿਸ਼ੇਸ਼ ਸਫ਼ਾਈਆਂ, ਨਾਲ ਹੀ ਸੰਬੰਧਿਤ ਸਨ। ਇਹ ਚੀਜ਼ਾਂ ਕੇਵਲ ਸ਼ਰੀਰ ਨਾਲ ਸੰਬੰਧਿਤ ਅਸੂਲ ਸਨ, ਪਰ ਦਿਲ ਨਾਲ ਸੰਬੰਧਿਤ ਨਹੀਂ ਸਨ। ਪਰਮੇਸ਼ੁਰ ਨੇ ਇਹ ਅਨੁਸ਼ਾਸਨ ਉਦੋਂ ਤੱਕ ਗ੍ਰੈਹਣ ਕਰਨ ਲਈ ਦਿੱਤੇ ਜਦੋਂ ਤੱਕ ਕਿ ਪਰਮੇਸ਼ੁਰ ਦਾ ਨਵਾਂ ਆਦੇਸ਼ ਨਹੀਂ ਆਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਖਾਣ-ਪੀਣ ਅਤੇ ਭਾਂਤ-ਭਾਂਤ ਦੇ ਰਸਮੀ ਇਸ਼ਨਾਨ ਦੇ ਨਾਲ ਬਹੁਤ ਸਾਰੇ ਸਰੀਰਕ ਨਿਯਮ ਸਨ ਜਿਹੜੇ ਸੁਧਾਰ ਦੇ ਸਮੇਂ ਤੱਕ ਠਹਿਰਾਏ ਗਏ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی اوہ نِریاں کھان پِین تے نہاؤن دھون دِیاں جِسمانی رسماں نیں جیہڑیاں سُدھارن دے ویلے تِیکر مُقرّر ہویاں۔
Punjabi Standard Bible (Punjabi Standard Bible) 2023
ਕਿਉਂਕਿ ਇਹ ਕੇਵਲ ਖਾਣ-ਪੀਣ ਅਤੇ ਵੱਖ-ਵੱਖ ਇਸ਼ਨਾਨਾਂ ਨਾਲ ਸੰਬੰਧਤ ਉਹ ਮਨੁੱਖੀ ਨਿਯਮ ਹਨ ਜਿਹੜੇ ਸੁਧਾਰ ਦੇ ਸਮੇਂ ਤੱਕ ਲਈ ਦਿੱਤੇ ਗਏ ਹਨ।