Hebrews 9:17 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਸ ਵਿਅਕਤੀ ਨੇ ਵਸੀਅਤ ਲਿਖੀ ਜਿੰਨਾ ਚਿਰ ਜਿਉਂਦਾ ਹੈ ਓਨਾ ਚਿਰ ਤੱਕ ਉਸ ਵਸੀਅਤ ਦਾ ਕੋਈ ਅਰਥ ਨਹੀਂ। ਵਸੀਅਤ ਨੂੰ ਕੇਵਲ ਉਦੋਂ ਹੀ ਇਸਤੇਮਾਲ ਕੀਤਾ ਜਾ ਸੱਕਦਾ ਹੈ ਜਦੋਂ ਉਹ ਵਿਅਕਤੀ ਮਰ ਜਾਂਦਾ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਵਸੀਅਤ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ; ਇਹ ਕਦੇ ਪ੍ਰਭਾਵਸ਼ਾਲੀ ਨਹੀਂ ਹੁੰਦਾ ਜਦੋਂ ਕਿ ਜਿਸਨੇ ਇਸਨੂੰ ਬਣਾਇਆ ਹੈ ਉਹ ਜੀਉਂਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾ ਚਿਰ ਵਸੀਅਤ ਕਰਨ ਵਾਲਾ ਜੀਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ
Punjabi ERV
ਜਿਸ ਵਿਅਕਤੀ ਨੇ ਵਸੀਅਤ ਲਿਖੀ ਜਿੰਨਾ ਚਿਰ ਜਿਉਂਦਾ ਹੈ ਓਨਾ ਚਿਰ ਤੱਕ ਉਸ ਵਸੀਅਤ ਦਾ ਕੋਈ ਅਰਥ ਨਹੀਂ। ਵਸੀ ਅਤ ਨੂੰ ਕੇਵਲ ਉਦੋਂ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਦੋਂ ਉਹ ਵਿਅਕਤੀ ਮਰ ਜਾਂਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾਂ ਚਿਰ ਵਸੀਅਤ ਕਰਨ ਵਾਲਾ ਜਿਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی وصیّت مرن دے پِچّھوں ای کمّ دیندی اے۔ تے جد تِیکر وصیّت کرن والا جِیوندا اے۔ اوہ کِسے کمّ دی نئیں۔
Punjabi Standard Bible (Punjabi Standard Bible) 2023
ਵਸੀਅਤਨਾਮਾ ਤਾਂ ਮੌਤ ਤੋਂ ਬਾਅਦ ਹੀ ਪੱਕਾ ਹੁੰਦਾ ਹੈ। ਜਦੋਂ ਤੱਕ ਇਸ ਦਾ ਬਣਾਉਣ ਵਾਲਾ ਜੀਉਂਦਾ ਹੈ ਉਦੋਂ ਤੱਕ ਇਹ ਪੱਕਾ ਨਹੀਂ ਹੁੰਦਾ।