Hebrews 9:19 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪਹਿਲਾਂ, ਮੂਸਾ ਨੇ ਸਾਰੇ ਲੋਕਾਂ ਨੂੰ ਸ਼ਰ੍ਹਾ ਦਾ ਹਰ ਇੱਕ ਹੁਕਮ ਦੱਸਿਆ। ਫ਼ੇਰ ਉਸ ਨੇ ਵੱਛਿਆਂ ਅਤੇ ਬੱਕਰੀਆਂ ਦਾ ਲਹੂ ਲਿਆ ਅਤੇ ਇਸ ਨੂੰ ਪਾਣੀ ਨਾਲ ਮਿਸ਼੍ਰਿਤ ਕੀਤਾ, ਫ਼ੇਰ ਲਾਲ ਉੱਨ ਅਤੇ ਇੱਕ ਜ਼ੂਫ਼ੇ ਦੇ ਪੌਦੇ ਦੀ ਟਹਿਣੀ ਨਾਲ, ਅਤੇ ਉਸ ਨੇ ਲਹੂ ਨਾਲ ਮਿਸ਼੍ਰਿਤ ਪਾਣੀ ਨੂੰ ਸ਼ਰ੍ਹਾ ਦੀ ਪੁਸਤਕ ਅਤੇ ਸਾਰੇ ਲੋਕਾਂ ਉੱਤੋਂ ਦੀ ਛਿੜਕਿਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਮੋਸ਼ੇਹ ਨੇ ਸਾਰੇ ਲੋਕਾਂ ਨੂੰ ਬਿਵਸਥਾ ਦੇ ਹਰ ਨਿਯਮ ਦਾ ਐਲਾਨ ਕਰ ਦਿੱਤਾ, ਉਸਨੇ ਵੱਛਿਆਂ ਅਤੇ ਬੱਕਰੇਆਂ ਦਾ ਲਹੂ ਲਿਆ ਜਿਸਨੂੰ ਪਾਣੀ ਅਤੇ ਲਾਲ ਰੰਗ ਦੀ ਉੱਨ ਅਤੇ ਜ਼ੈਫ਼ੇ ਦੀਆਂ ਟਹਿਣੀਆਂ ਦੇ ਨਾਲ, ਸਾਰੇ ਲੋਕਾਂ ਉੱਤੇ ਛਿੜਕਿਆ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜਾਂ ਮੂਸਾ ਸ਼ਰਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਹਟਿਆ ਤਾਂ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਪਾਣੀ ਅਤੇ ਕਿਰਮਚੀ ਉੱਨ ਅਤੇ ਜ਼ੂਫੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰਿਆਂ ਲੋਕਾਂ ਉੱਤੇ ਛਿੜਕ ਕੇ ਆਖਿਆ
Punjabi ERV
ਪਹਿਲਾਂ, ਮੂਸਾ ਨੇ ਸਾਰੇ ਲੋਕਾਂ ਨੂੰ ਸ਼ਰ੍ਹਾ ਦਾ ਹਰ ਇੱਕ ਹੁਕਮ ਦਸਿਆ। ਫ਼ੇਰ ਉਸਨੇ ਵਛਿਆਂ ਅਤੇ ਬੱਕਰੀਆਂ ਦਾ ਲਹੂ ਲਿਆ ਅਤੇ ਇਸਨੂੰ ਪਾਣੀ ਨਾਲ ਮਿਸ਼੍ਰਿਤ ਕੀਤਾ, ਫ਼ੇਰ ਲਾਲ ਉੱਨ ਅਤੇ ਇੱਕ ਜ਼ੂਫ਼ੇ ਦੇ ਪੌਦੇ ਦੀ ਟਹਿਣੀ ਨਾਲ, ਅਤੇ ਉਸਨੇ ਲਹੂ ਨਾਲ ਮਿਸ਼੍ਰਿਤ ਪਾਣੀ ਨੂੰ ਸ਼ਰ੍ਹਾ ਦੀ ਪੁਸਤਕ ਅਤੇ ਸਾਰੇ ਲੋਕਾਂ ਉਤ੍ਤੋਂ ਦੀ ਛਿਡ਼ਕਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜਦੋਂ ਮੂਸਾ ਦੀ ਬਿਵਸਥਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਦਿੱਤਾ ਤਾਂ ਵੱਛਿਆਂ ਅਤੇ ਬੱਕਰਿਆਂ ਦਾ ਲਹੂ, ਪਾਣੀ, ਕਿਰਮਚੀ ਉੱਨ ਅਤੇ ਜ਼ੂਫੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰਿਆਂ ਲੋਕਾਂ ਉੱਤੇ ਛਿੜਕ ਕੇ ਆਖਿਆ
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جد مُوسیٰ ساری اُمّت نُوں شریعت دے سارے حُکم سُنا بَیٹھا۔ فیر وَچّھیاں تے بکرِیاں دا لہو لے کے پانی تے لال پشم تے زُوفے دے نال اوس کتاب تے ساری اُمّت اُتّے چھڑک دِتّا۔
Punjabi Standard Bible (Punjabi Standard Bible) 2023
ਜਦੋਂ ਮੂਸਾ ਸਭਨਾਂ ਲੋਕਾਂ ਨੂੰ ਬਿਵਸਥਾ ਦਾ ਹਰੇਕ ਹੁਕਮ ਸੁਣਾ ਹਟਿਆ ਤਾਂ ਉਸ ਨੇ ਵੱਛਿਆਂ ਅਤੇ ਬੱਕਰਿਆਂ ਦੇ ਲਹੂ ਨੂੰ ਪਾਣੀ ਦੇ ਨਾਲ ਲੈ ਕੇ ਇਸ ਨੂੰ ਲਾਲ ਉੱਨ ਅਤੇ ਜ਼ੂਫੇ ਨਾਲ ਉਸ ਪੁਸਤਕ ਉੱਤੇ ਅਤੇ ਸਭਨਾਂ ਲੋਕਾਂ ਉੱਤੇ ਛਿੜਕਿਆ