Hebrews 9:2 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਸਥਾਨ ਇੱਕ ਤੰਬੂ ਦੇ ਅੰਦਰ ਸੀ। ਤੰਬੂ ਵਿੱਚਲੇ ਅਗਲੇ ਹਿੱਸੇ ਨੂੰ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਪਵਿੱਤਰ ਸਥਾਨ ਵਿੱਚ ਇੱਕ ਸ਼ਮਾਂਦਾਨ ਅਤੇ ਮੇਜ਼ ਸੀ ਜਿਸ ਉੱਪਰ ਪਰਮੇਸ਼ੁਰ ਨੂੰ ਚੜ੍ਹਾਈ ਖਾਸ ਰੋਟੀ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਤੰਬੂ ਬਣਾਇਆ ਗਿਆ ਸੀ। ਜਿਸਦੇ ਪਹਿਲੇ ਕਮਰੇ ਵਿੱਚ ਸ਼ਮਾਦਾਨ ਅਤੇ ਪਵਿੱਤਰ ਰੋਟੀ ਦਾ ਮੇਜ਼ ਰੱਖਿਆ ਜਾਂਦਾ ਸੀ। ਇਸ ਤੰਬੂ ਨੂੰ ਪਵਿੱਤਰ ਸਥਾਨ ਕਿਹਾ ਜਾਂਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਇੱਕ ਤੰਬੂ ਬਣਾਇਆ ਗਿਆ ਅਰਥਾਤ ਪਹਿਲਾ, ਜਿਹ ਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ । ਇਹ ਪਵਿੱਤਰ ਅਸਥਾਨ ਸਦਾਉਂਦਾ ਹੈ
Punjabi ERV
ਇਹ ਸਥਾਨ ਇੱਕ ਤੰਬੂ ਦੇ ਅੰਦਰ ਸੀ। ਤੰਬੂ ਵਿਚਲੇ ਅਗਲੇ ਹਿੱਸੇ ਨੂੰ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਪਵਿੱਤਰ ਸਥਾਨ ਵਿੱਚ ਇੱਕ ਸ਼ਮਾਂਦਾਨ ਅਤੇ ਮੇਜ਼ ਸੀ ਜਿਸ ਉੱਪਰ ਪਰਮੇਸ਼ੁਰ ਨੂੰ ਚਢ਼ਾਈ ਖਾਸ ਰੋਟੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਇੱਕ ਡੇਰਾ ਬਣਾਇਆ ਗਿਆ ਅਰਥਾਤ ਪਹਿਲਾ, ਜਿਸ ਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ। ਇਹ ਪਵਿੱਤਰ ਸਥਾਨ ਅਖਵਾਉਂਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی اِک تنبُو بنایا گیا سی اگلے ولّ جِہدے وِچ دیوڑی تے میز تے نذر دِیاں روٹِیاں سن تے اوہنوں پاک مکان آکھدے نیں۔
Punjabi Standard Bible (Punjabi Standard Bible) 2023
ਕਿਉਂਕਿ ਇੱਕ ਤੰਬੂ ਸਥਾਪਤ ਕੀਤਾ ਗਿਆ ਜਿਸ ਦੇ ਪਹਿਲੇ ਹਿੱਸੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਹੁੰਦੀਆਂ ਸਨ; ਇਹ ਪਵਿੱਤਰ ਸਥਾਨ ਕਹਾਉਂਦਾ ਸੀ।