Hebrews 9:25 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਸਰਦਾਰ ਜਾਜਕ ਸਭ ਤੋਂ ਪਵਿੱਤਰ ਸਥਾਨ ਵਿੱਚ ਸਾਲ ਵਿੱਚ ਇੱਕ ਵਾਰੀ ਦਾਖਲ ਹੁੰਦਾ ਹੈ ਉਹ ਅਰਪਣ ਕਰਨ ਲਈ ਆਪਣੇ ਨਾਲ ਲਹੂ ਲੈਂਦਾ ਹੈ। ਪਰ ਉਹ ਆਪਣਾ ਲਹੂ ਅਰਪਣ ਨਹੀਂ ਕਰਦਾ ਜਿਹਾ ਕਿ ਮਸੀਹ ਨੇ ਕੀਤਾ ਸੀ। ਮਸੀਹ ਸਵਰਗ ਵਿੱਚ ਗਿਆ ਪਰ ਉਸ ਉੱਚ-ਜਾਜਕ ਵਾਂਗ ਜਿਹੜਾ ਬਾਰ-ਬਾਰ ਲਹੂ ਅਰਪਨ ਕਰਦਾ ਹੈ ਆਪਣੇ ਆਪ ਨੂੰ ਬਾਰ-ਬਾਰ ਅਰਪਣ ਕਰਨ ਲਈ ਨਹੀਂ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਨਾ ਹੀ ਮਸੀਹ ਆਪਣੇ ਆਪ ਨੂੰ ਵਾਰ-ਵਾਰ ਪੇਸ਼ ਕਰਨ ਲਈ ਸਵਰਗ ਵਿੱਚ ਦਾਖਲ ਹੋਇਆ, ਜਿਸ ਤਰ੍ਹਾਂ ਮਹਾਂ ਜਾਜਕ ਹਰ ਸਾਲ ਅੱਤ ਪਵਿੱਤਰ ਸਥਾਨ ਵਿੱਚ ਖੂਨ ਲੈ ਕੇ ਦਾਖਲ ਹੁੰਦਾ ਹੈ ਜੋ ਉਸਦਾ ਆਪਣਾ ਨਹੀਂ ਹੁੰਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਹ ਨਹੀਂ ਭਈ ਉਹ ਆਪਣੇ ਆਪ ਨੂੰ ਵਾਰ ਵਾਰ ਚੜ੍ਹਾਵੇ ਜਿਵੇਂ ਪਰਧਾਨ ਜਾਜਕ ਪਵਿੱਤ੍ਰ ਅਸਥਾਨ ਦੇ ਅੰਦਰ ਵਰਹੇ ਦੇ ਵਰਹੇ ਦੂਜੇ ਦਾ ਲਹੂ ਲੈ ਕੇ ਜਾਂਦਾ ਹੁੰਦਾ ਸੀ
Punjabi ERV
ਸਰਦਾਰ ਜਾਜਕ ਸਭ ਤੋਂ ਪਵਿੱਤਰ ਸਥਾਨ ਵਿੱਚ ਸਾਲ ਵਿੱਚ ਇੱਕ ਵਾਰੀ ਦਾਖਲ ਹੁੰਦਾ ਹੈ ਉਹ ਅਰਪਣ ਕਰਨ ਲਈ ਆਪਣੇ ਨਾਲ ਲਹੂ ਲੈਂਦਾ ਹੈ। ਪਰ ਉਹ ਆਪਣਾ ਲਹੂ ਅਰਪਣ ਨਹੀਂ ਕਰਦਾ ਜਿਹਾ ਕਿ ਮਸੀਹ ਨੇ ਕੀਤਾ ਸੀ। ਮਸੀਹ ਸਵਰਗ ਵਿੱਚ ਗਿਆ ਪਰ ਉਸ ਉਚ੍ਚ-ਜਾਜਕ ਵਾਂਗ ਜਿਹਡ਼ਾ ਬਾਰ-ਬਾਰ ਲਹੂ ਅਰਪਨ ਕਰਦਾ ਹੈ ਆਪਣੇ ਆਪ ਨੂੰ ਬਾਰ-ਬਾਰ ਅਰਪਣ ਕਰਨ ਲਈ ਨਹੀਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਨਹੀਂ ਕਿ ਉਹ ਆਪਣੇ ਆਪ ਨੂੰ ਵਾਰ-ਵਾਰ ਚੜ੍ਹਾਵੇ ਜਿਵੇਂ ਪ੍ਰਧਾਨ ਜਾਜਕ ਪਵਿੱਤਰ ਸਥਾਨ ਦੇ ਅੰਦਰ ਹਰ ਸਾਲ ਲਹੂ ਲੈ ਕੇ ਜਾਂਦਾ ਹੁੰਦਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ نئیں پئی اوہ اپنے آپ نُوں بڑی واری قُربان کرے۔ جیویں سردار کاہِن پاک مکان وِچ ورھے دے ورھے دُوجے دا لہو لے کے جاندا اے۔
Punjabi Standard Bible (Punjabi Standard Bible) 2023
ਇਸ ਲਈ ਨਹੀਂ ਕਿ ਉਹ ਆਪਣੇ ਆਪ ਨੂੰ ਬਾਰ-ਬਾਰ ਬਲੀਦਾਨ ਚੜ੍ਹਾਵੇ ਜਿਵੇਂ ਮਹਾਂਯਾਜਕ ਹਰ ਸਾਲ ਆਪਣਾ ਨਹੀਂ ਸਗੋਂ ਕਿਸੇ ਹੋਰ ਦਾ ਲਹੂ ਲੈ ਕੇ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਸੀ,