Hebrews 9:26 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇ ਮਸੀਹ ਨੂੰ ਆਪਣੇ ਆਪ ਨੂੰ ਵਾਰ-ਵਾਰ ਭੇਂਟ ਕਰਨਾ ਪੈਂਦਾ, ਤਾਂ ਉਸ ਨੂੰ ਇਸ ਦੁਨੀਆਂ ਦੀ ਸਾਜਨਾ ਤੋਂ ਲੈ ਕੇ ਹੁਣ ਤੱਕ ਬਹੁਤ ਵਾਰੀ ਦੁੱਖ ਝੱਲਣੇ ਪੈਣੇ ਸੀ। ਪਰ ਮਸੀਹ ਨੇ ਆਪਣੇ ਆਪ ਨੂੰ ਕੇਵਲ ਇੱਕੋ ਹੀ ਵਾਰੀ ਭੇਂਟ ਕਰ ਦਿੱਤਾ। ਅਤੇ ਉਹ “ਇੱਕੋ ਵਾਰੀ” ਸਾਰੇ ਸਮਿਆਂ ਲਈ ਕਾਫ਼ੀ ਹੈ। ਮਸੀਹ ਉਦੋਂ ਆਇਆ ਜਦੋਂ ਦੁਨੀਆਂ ਅੰਤ ਦੇ ਨਜ਼ਦੀਕ ਸੀ। ਮਸੀਹ ਆਪਣੇ ਆਪ ਦੀ ਬਲੀ ਦੇ ਕੇ ਸਾਰੇ ਪਾਪਾਂ ਨੂੰ ਲੈ ਲੈਣ ਲਈ ਆਇਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਨਹੀਂ ਤਾਂ ਮਸੀਹ ਨੂੰ ਸੰਸਾਰ ਦੇ ਸਿਰਜਣ ਤੋਂ ਲੈ ਕੇ ਕਈ ਵਾਰ ਦੁੱਖ ਝੱਲਣੇ ਪੈਂਦੇ। ਪਰ ਹੁਣ ਯੁੱਗਾਂ ਦੇ ਅੰਤ ਵਿੱਚ ਮਸੀਹ ਇੱਕੋ ਵਾਰ ਪ੍ਰਗਟ ਹੋਇਆ ਹੈ ਕਿ ਆਪਣੇ ਆਪ ਨੂੰ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ।
Punjabi Bible 2016 - ਪਵਿੱਤਰ ਬਾਈਬਲ O.V.
ਇਉਂ ਉਹ ਨੂੰ ਜਗਤ ਦੇ ਮੁੱਢੋਂ ਵਾਰ ਵਾਰ ਦੁੱਖ ਭੋਗਣਾ ਪੈਂਦਾ। ਪਰ ਹੁਣ ਜੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪਰਗਟ ਹੋਇਆ ਹੈ ਭਈ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ
Punjabi ERV
ਜੇ ਮਸੀਹ ਨੂੰ ਆਪਣੇ ਆਪ ਨੂੰ ਵਾਰ-ਵਾਰ ਭੇਂਟ ਕਰਨਾ ਪੈਂਦਾ, ਤਾਂ ਉਸਨੂੰ ਇਸ ਦੁਨੀਆਂ ਦੀ ਸਾਜਨਾ ਤੋਂ ਲੈਕੇ ਹੁਣ ਤੱਕ ਬਹੁਤ ਵਾਰੀ ਦੁਖ ਝੱਲਣੇ ਪੈਣੇ ਸੀ। ਪਰ ਮਸੀਹ ਨੇ ਆਪਣੇ ਆਪ ਨੂੰ ਕੇਵਲ ਇੱਕੋ ਹੀ ਵਾਰੀ ਭੇਂਟ ਕਰ ਦਿੱਤਾ। ਅਤੇ ਉਹ ‘ਇੱਕੋ ਵਾਰੀ’ ਸਾਰੇ ਸਮਿਆਂ ਲਈ ਕਾਫ਼ੀ ਹੈ। ਮਸੀਹ ਉਦੋਂ ਆਇਆ ਜਦੋਂ ਦੁਨੀਆਂ ਅੰਤ ਦੇ ਨਜ਼ਦੀਕ ਸੀ। ਮਸੀਹ ਆਪਣੇ ਆਪ ਦੀ ਬਲੀ ਦੇਕੇ ਸਾਰੇ ਪਾਪਾਂ ਨੂੰ ਲੈ ਲੈਣ ਲਈ ਆਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਤਰ੍ਹਾਂ ਉਹ ਨੂੰ ਜਗਤ ਦੇ ਮੁੱਢੋਂ ਵਾਰ-ਵਾਰ ਦੁੱਖ ਭੋਗਣਾ ਪੈਂਦਾ ਸੀ। ਪਰ ਹੁਣ ਜੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪਰਗਟ ਹੋਇਆ ਹੈ ਕਿ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
نئیں تے دُنیا دے شُروع توں لے کے اوہنوں بڑی واری دُکھ جھلنا پَیندا۔ پر ہُن اخِیری زمانے وِچ اِکّو وار ظاہر ہویا۔ تاں جو اپنے آپ نُوں قُربان کرن نال گُناہ نُوں دفع کر دے۔
Punjabi Standard Bible (Punjabi Standard Bible) 2023
ਨਹੀਂ ਤਾਂ ਮਸੀਹ ਨੂੰ ਸੰਸਾਰ ਦੇ ਮੁੱਢ ਤੋਂ ਬਾਰ-ਬਾਰ ਦੁੱਖ ਝੱਲਣਾ ਪੈਂਦਾ; ਪਰ ਹੁਣ ਉਹ ਯੁਗਾਂ ਦੇ ਅੰਤ ਵਿੱਚ ਇੱਕੋ ਵਾਰ ਪਰਗਟ ਹੋਇਆ ਤਾਂਕਿ ਆਪਣੇ ਬਲੀਦਾਨ ਦੇ ਦੁਆਰਾ ਪਾਪ ਨੂੰ ਮਿਟਾਵੇ।