Hosea 10:11 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਅਫ਼ਰਾਈਮ ਇੱਕ ਸਿੱਖਾਏ ਹੋਏ ਵੱਛੇ ਵਾਂਗ ਹੈ ਜੋ ਪਿੜ ਵਿੱਚਲੇ ਅਨਾਜ ਤੇ ਤੁਰਨਾ ਪਸੰਦ ਕਰਦਾ ਹੈ। ਮੈਂ ਉਸ ਦੀ ਧੌਣ ਤੇ ਇੱਕ ਜੂਲਾ ਪਾਵਾਂਗਾ। ਮੈਂ ਅਫ਼ਰਾਈਮ ਦੀ ਧੌਣ ਦੇ ਦੁਆਲੇ ਰਸੀਆਂ ਪਾਵਾਂਗਾ। ਫ਼ੇਰ ਯਹੂਦਾਹ ਵਾਹੇਗਾ ਅਤੇ ਯਾਕੂਬ ਖੁਦ ਧਰਤੀ ਨੂੰ ਤੋਂੜੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਅਫ਼ਰਾਈਮ ਸਿਖਾਈ ਹੋਈ ਵੱਛੀ ਹੈ, ਜਿਹੜੀ ਗਾਹ ਨੂੰ ਪਸੰਦ ਕਰਦੀ ਹੈ, ਅਤੇ ਮੈਂ ਉਹ ਦੀ ਸੋਹਣੀ ਧੋਣ ਦਾ ਸਰਫਾ ਕੀਤਾ, ਮੈਂ ਅਫ਼ਰਾਈਮ ਨੂੰ ਜੋਤਾਂਗਾ, ਯਹੂਦਾਹ ਹਲ ਵਾਹੇਗਾ, ਯਾਕੂਬ ਉਹ ਦੇ ਲਈ ਢੀਮਾ ਭੰਨੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਫ਼ਰਾਈਮ ਸਿਖਾਈ ਹੋਈ ਵੱਛੀ ਹੈ, ਜਿਹੜੀ ਗਾਹ ਨੂੰ ਪਸੰਦ ਕਰਦੀ ਹੈ, ਅਤੇ ਮੈਂ ਉਹ ਦੀ ਸੋਹਣੀ ਧੌਣ ਦਾ ਸਰਫ਼ਾ ਕੀਤਾ, ਮੈਂ ਇਫ਼ਰਾਈਮ ਨੂੰ ਜੋਤਾਂਗਾ, ਯਹੂਦਾਹ ਹਲ ਵਾਹੇਗਾ, ਯਾਕੂਬ ਉਹ ਦੇ ਲਈ ਢੀਮਾ ਭੰਨੇਗਾ।