Hosea 10:8 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਨੇ ਪਾਪ ਕੀਤਾ ਅਤੇ ਬਹੁਤ ਸਾਰੀਆਂ ਉੱਚੀਆਂ ਥਾਵਾਂ ਉਸਾਰੀਆਂ। ਬੈਤ ਆਵਨ ਦੇ ਉੱਚੇ ਅਸਥਾਨਾਂ ਨੂੰ ਫ਼ਨਾਹ ਕਰ ਦਿੱਤਾ ਜਾਵੇਗਾ ਅਤੇ ਇਸ ਦੀਆਂ ਜਗਵੇਦੀ ਉੱਤੇ ਕੰਡਿਆਲੀਆਂ ਝਾੜੀਆਂ ਉੱਗ ਆਉਣਗੀਆਂ। ਫਿਰ ਉਹ ਪਰਬਤਾਂ ਨੂੰ ਆਖਣਗੇ, “ਸਾਨੂੰ ਢੱਕ ਲਓ।” ਅਤੇ ਚਟਾਨਾਂ ਨੂੰ ਕਹਿਣਗੇ, “ਸਾਡੇ ਉੱਤੇ ਡਿੱਗ ਪਓ।”
Punjabi Bible 2016 - ਪਵਿੱਤਰ ਬਾਈਬਲ O.V.
ਆਵਨ ਦੇ ਉੱਚੇ ਅਸਥਾਨ, ਇਸਰਾਏਲ ਦਾ ਪਾਪ, ਨਾਸ ਕੀਤੇ ਜਾਣਗੇ, ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ, ਓਹ ਪਹਾੜਾਂ ਨੂੰ ਆਖਣਗੇ, ਸਾਨੂੰ ਢਕ ਲਓ! ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ!।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਆਵਨ ਦੇ ਉੱਚੇ ਸਥਾਨ, ਇਸਰਾਏਲ ਦਾ ਪਾਪ, ਨਾਸ ਕੀਤੇ ਜਾਣਗੇ, ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ, ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ! ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ।