Hosea 2:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਦੀ ਮਾਂ ਨੇ ਵੇਸਵਾਵਾਂ ਵਰਗਾ ਵਤੀਰਾ ਕੀਤਾ ਹੈ। ਅਤੇ ਉਸ ਨੂੰ ਆਪਣੀ ਕਰਨੀ ਤੇ ਸ਼ਰਮਸਾਰ ਹੋਣਾ ਚਾਹੀਦਾ ਹੈ। ਕਿਉਂ ਕਿ ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਮਗਰ ਜਾਵਾਂਗੀ ਕਿਉਂ ਕਿ ਉਹ ਮੈਨੂੰ ਅੰਨ ਪਾਣੀ ਦਿੰਦੇ ਹਨ ਤੇ ਤਨ ਢੱਕਣ ਨੂੰ ਉੱਨ ਤੇ ਕੱਪੜੇ ਤੇ ਤੇਲ ਅਤੇ ਮੈਅ ਵੀ ਦਿੰਦੇ ਹਨ।’
Punjabi Bible 2016 - ਪਵਿੱਤਰ ਬਾਈਬਲ O.V.
ਓਹਨਾਂ ਦੀ ਮਾਂ ਨੇ ਜ਼ਨਾਹ ਕੀਤਾ ਹੈ, ਓਹਨਾਂ ਦੀ ਜਣਨੀ ਨੇ ਸ਼ਰਮ ਦਾ ਕੰਮ ਕੀਤਾ, ਕਿਉਂ ਜੋ ਉਹ ਨੇ ਆਖਿਆ, ਮੈਂ ਆਪਣੇ ਧਗੜਿਆਂ ਦੇ ਮਗਰ ਜਾਵਾਂਗੀ, ਜਿਹੜੇ ਮੈਨੂੰ ਮੇਰੀ ਰੋਟੀ ਅਤੇ ਮੇਰਾ ਪਾਣੀ ਦਿੰਦੇ ਹਨ, ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ ਸ਼ਰਬਤ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹਨਾਂ ਦੀ ਮਾਂ ਨੇ ਵਿਭਚਾਰ ਕੀਤਾ ਹੈ, ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ, ਕਿਉਂ ਜੋ ਉਹ ਨੇ ਆਖਿਆ, ਮੈਂ ਆਪਣੇ ਪ੍ਰੇਮੀਆਂ ਦੇ ਮਗਰ ਜਾਂਵਾਂਗੀ, ਜਿਹੜੇ ਮੈਨੂੰ ਮੇਰੀ ਰੋਟੀ ਅਤੇ ਪਾਣੀ ਦਿੰਦੇ ਹਨ, ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ ਸ਼ਰਬਤ ਵੀ!