Hosea 4:12 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮੇਰੇ ਲੋਕ ਲੱਕੜੀ ਦੀਆਂ ਸੋਟੀਆਂ ਤੋਂ ਸਲਾਹਾਂ ਪੁੱਛਦੇ ਹਨ। ਉਹ ਸੋਚਦੇ ਹਨ ਕਿ ਇਹ ਸੋਟੀਆਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਉੱਤਰ ਦੇ ਸੱਕਦੀਆਂ ਹਨ। ਕਿਉਂ ਕਿ ਉਹ ਵੇਸਵਾਵਾਂ ਵਾਂਗ ਝੂਠੇ ਦੇਵਤਿਆਂ ਮਗਰ ਭੱਜਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਨੂੰ ਛੱਡ ਦਿੱਤਾ ਅਤੇ ਵੇਸਵਾਵਾਂ ਵਾਂਗ ਵਿਖਾਵਾ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ, ਅਤੇ ਓਹਨਾਂ ਦਾ ਲੱਠ ਓਹਨਾਂ ਨੂੰ ਦੱਸਦਾ ਹੈ, ਜ਼ਨਾਹ ਦੀ ਰੂਹ ਨੇ ਓਹਨਾਂ ਨੂੰ ਭੁਲਾਇਆ ਹੋਇਆ ਹੈ, ਓਹ ਆਪਣੇ ਪਰਮੇਸ਼ੁਰ ਦੇ ਅਧੀਨ ਹੋਣ ਤੋਂ ਜਾ ਕੇ ਜ਼ਨਾਹ ਕਰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ, ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ, ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ, ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ।