Hosea 4:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਹੇ ਇਸਰਾਏਲ! ਭਾਵੇਂ ਤੂੰ ਵੇਸਵਾਵਾਂ ਵਰਗਾ ਸਲੂਕ ਕਰ ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਵੇਂ ਅਤੇ ਤੂੰ ਬੇਤ-ਆਵਾਨ ਨੂੰ ਨਾ ਚੜ੍ਹੇਂ। ਸੌਹ ਖਾਣ ਲਈ ਯਹੋਵਾਹ ਦੇ ਨਾਂ ਨੂੰ ਨਾ ਵਰਤੋਂ। ਜਿਉਂਦੇ ਯਹੋਵਾਹ ਦੀ ਸੌਂਹ ਨਾ ਖਾਓ।
Punjabi Bible 2016 - ਪਵਿੱਤਰ ਬਾਈਬਲ O.V.
ਭਾਵੇਂ ਤੂੰ, ਹੇ ਇਸਰਾਏਲ, ਜ਼ਨਾਹ ਕਰੇਂ, ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਓ, ਬੇਤ-ਆਵਨ ਨੂੰ ਨਾ ਚੜ੍ਹੋ, ਨਾ ਜੀਉਂਦੇ ਯਹੋਵਾਹ ਦੀ ਸੌਂਹ ਖਾਓ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਾਵੇਂ, ਹੇ ਇਸਰਾਏਲ, ਤੂੰ ਵਿਭਚਾਰ ਕਰੇਂ, ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਓ, ਬੈਤ-ਆਵਨ ਨੂੰ ਨਾ ਚੜ੍ਹੋ, ਨਾ ਜੀਉਂਦੇ ਯਹੋਵਾਹ ਦੀ ਸਹੁੰ ਖਾਓ।