Hosea 7:16 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਇੱਕ ਮੁੜੀ ਹੋਈ ਸੋਟੀ ਵਰਗੇ ਹਨ। ਉਨ੍ਹਾਂ ਨੇ ਦਿਸ਼ਾਵਾਂ ਬਦਲੀਆਂ, ਪਰ ਮੇਰੇ ਕੋਲ ਵਾਪਸ ਨਾ ਆਏ, ਉਨ੍ਹਾਂ ਦੇ ਪ੍ਰਧਾਨ ਆਗੂ ਆਪਣੀ ਹੰਕਾਰੀ ਜੀਭ ਕਾਰਣ ਆਪਣੀ ਤਲਵਾਰ ਨਾਲ ਹੇਠਾਂ ਡਿੱਗ ਪੈਣਗੇ ਅਤੇ ਮਿਸਰ ਵਿੱਚਲੇ ਲੋਕ ਉਨ੍ਹਾਂ ਤੇ ਹੱਸਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਓਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ, ਓਹ ਨਕਲੀ ਧਣੁਖ ਵਰਗੇ ਹਨ। ਓਹਨਾਂ ਦੇ ਸਰਦਾਰ ਤਲਵਾਰ ਨਾਲ, ਓਹਨਾਂ ਦੀ ਜ਼ਬਾਨ ਦੀ ਸ਼ੇਖੀ ਦੇ ਕਾਰਨ ਡਿੱਗ ਪੈਣਗੇ, - ਏਹ ਮਿਸਰ ਦੇਸ ਵਿੱਚ ਓਹਨਾਂ ਦਾ ਠੱਠਾ ਹੋਵੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਪਰਮੇਸ਼ੁਰ ਵੱਲ ਨਹੀਂ, ਉਹ ਨਕਲੀ ਧਣੁੱਖ ਵਰਗੇ ਹਨ। ਉਹਨਾਂ ਦੇ ਹਾਕਮ ਤਲਵਾਰ ਨਾਲ, ਉਹਨਾਂ ਦੀ ਜ਼ਬਾਨ ਦੀ ਕਾਹਲੀ ਦੇ ਕਾਰਨ ਡਿੱਗ ਪੈਣਗੇ, - ਇਹ ਮਿਸਰ ਦੇਸ ਵਿੱਚ ਉਹਨਾਂ ਦਾ ਠੱਠਾ ਹੋਵੇਗਾ।