Isaiah 10:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਹਾਡੇ ਲੋਕ ਬਹੁਤ ਗਿਣਤੀ ਵਿੱਚ ਹਨ। ਉਹ ਸਮੁੰਦਰ ਦੀ ਰੇਤ ਵਾਂਗ ਹਨ। ਪਰ ਸਿਰਫ਼ ਕੁਝ ਲੋਕ ਹੀ ਯਹੋਵਾਹ ਵੱਲ ਵਾਪਸ ਪਰਤਣ ਲਈ ਬਚੇ ਰਹਿ ਜਾਣਗੇ। ਉਹ ਲੋਕ ਪਰਮੇਸ਼ੁਰ ਵੱਲ ਪਰਤ ਆਉਣਗੇ, ਪਰ ਪਹਿਲਾਂ ਤੁਹਾਡਾ ਦੇਸ਼ ਤਬਾਹ ਹੋ ਜਾਵੇਗਾ। ਪਰਮੇਸ਼ੁਰ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਧਰਤੀ ਨੂੰ ਤਬਾਹ ਕਰ ਦੇਵੇਗਾ। ਅਤੇ ਫ਼ੇਰ ਧਰਤੀ ਉੱਤੇ ਨੇਕੀ ਦਾ ਅਗਮਾਨ ਹੋਵੇਗਾ। ਇਹ ਉਸ ਨਦੀ ਵਰਗੀ ਗੱਲ ਹੋਵੇਗੀ ਜਿਹੜੀ ਪੂਰੀ ਤਰ੍ਹਾਂ ਭਰੀ ਹੋਈ ਵਗਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਭਾਵੇਂ ਤੇਰੀ ਪਰਜਾ ਇਸਰਾਏਲ ਸਮੁੰਦਰ ਦੀ ਰੇਤ ਵਾਂਙੁ ਹੋਵੇ, ਉਹ ਦਾ ਇੱਕ ਬਕੀਆ ਹੀ ਮੁੜੇਗਾ। ਬਰਬਾਦੀ ਦਾ ਪੱਕਾ ਫ਼ੈਸਲਾ ਹੋ ਚੁੱਕਾ ਹੈ, ਉਹ ਧਰਮ ਨਾਲ ਹੜ੍ਹੀ ਆਉਂਦੀ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਾਵੇਂ ਤੇਰੀ ਪਰਜਾ ਇਸਰਾਏਲ ਸਮੁੰਦਰ ਦੀ ਰੇਤ ਵਾਂਗੂੰ ਹੋਵੇ, ਉਨ੍ਹਾਂ ਵਿੱਚੋਂ ਕੁਝ ਹੀ ਮੁੜਨਗੇ। ਬਰਬਾਦੀ ਦਾ ਪੱਕਾ ਫ਼ੈਸਲਾ ਹੋ ਚੁੱਕਾ ਹੈ, ਉਹ ਧਰਮ ਅਤੇ ਫੁਰਤੀ ਨਾਲ ਆਉਂਦਾ ਹੈ।