Isaiah 10:26 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਸਰਬ ਸ਼ਕਤੀਮਾਨ ਯਹੋਵਾਹ ਅੱਸ਼ੂਰ ਨੂੰ ਕੋਰੜੇ ਨਾਲ ਕੁਟ੍ਟੇਗਾ। ਪਿੱਛਲੇ ਵਕਤਾਂ ਵਿੱਚ ਯਹੋਵਾਹ ਨੇ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਹਰਾਇਆ ਸੀ। ਜਦੋਂ ਯਹੋਵਾਹ ਅੱਸ਼ੂਰ ਉੱਤੇ ਹਮਲਾ ਕਰੇਗਾ ਤਾਂ ਉਹੋ ਜਿਹੀ ਗੱਲ ਹੀ ਹੋਵੇਗੀ। ਪਿੱਛਲੇ ਵਕਤਾਂ ਵਿੱਚ, ਯਹੋਵਾਹ ਨੇ ਮਿਸਰ ਨੂੰ ਸਜ਼ਾ ਦਿੱਤੀ ਸੀ। ਉਸ ਨੇ ਸਮੁੰਦਰ ਉੱਤੇ ਲਾਠੀ ਚੁੱਕੀ ਸੀ, ਅਤੇ ਆਪਣੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਲਈ ਅਗਵਾਈ ਕੀਤੀ ਸੀ। ਜਦੋਂ ਯਹੋਵਾਹ ਆਪਣੇ ਲੋਕਾਂ ਨੂੰ ਅੱਸ਼ੂਰ ਤੋਂ ਬਚਾਵੇਗਾ ਤਾਂ ਓਹੋ ਜਿਹੀ ਗੱਲ ਹੀ ਹੋਵੇਗੀ।
Punjabi Bible 2016 - ਪਵਿੱਤਰ ਬਾਈਬਲ O.V.
ਸੈਨਾਂ ਦਾ ਯਹੋਵਾਹ ਉਸ ਉੱਤੇ ਕੋਟਲਾ ਮਾਰੇਗਾ, ਜਿਵੇਂ ਓਰੇਬ ਦੀ ਚਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ ਅਤੇ ਜਿਵੇਂ ਮਿਸਰ ਉੱਤੇ ਚੁੱਕੀ ਉਹ ਉਸ ਨੂੰ ਚੁੱਕੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੈਨਾਂ ਦਾ ਯਹੋਵਾਹ ਉਨ੍ਹਾਂ ਨੂੰ ਕੋਰੜੇ ਨਾਲ ਮਾਰੇਗਾ, ਜਿਵੇਂ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਅਤੇ ਜਿਵੇਂ ਉਸ ਨੇ ਆਪਣੀ ਲਾਠੀ ਮਿਸਰ ਉੱਤੇ ਚੁੱਕੀ, ਉਸੇ ਤਰ੍ਹਾਂ ਹੀ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ।