Isaiah 16:8 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਲੋਕ ਉਦਾਸ ਹੋਣਗੇ ਕਿਉਂਕਿ ਹਸ਼ਬੋਨ ਦੇ ਖੇਤ ਅਤੇ ਸਿਬਮਾਹ ਦੀਆਂ ਅੰਗੂਰੀ ਵੇਲਾਂ ਅੰਗੂਰ ਉਗਾਉਣ ਦੇ ਯੋਗ ਨਹੀਂ ਹੋਣਗੇ। ਵਿਦੇਸ਼ੀ ਹਾਕਮਾਂ ਨੇ ਅੰਗੂਰੀ ਵੇਲਾਂ ਕੱਟ ਸੁੱਟੀਆਂ ਹਨ। ਦੁਸ਼ਮਣ ਦੀਆਂ ਫੌਜਾਂ ਯਾਜ਼ੇਰ ਦੇ ਸ਼ਹਿਰ ਅਤੇ ਦੂਰ ਮਾਰੂਬਲ ਤੱਕ ਫ਼ੈਲ ਗਈਆਂ ਹਨ। ਅਤੇ ਉਹ ਸਮੁੰਦਰ ਤੱਕ ਫ਼ੈਲ ਗਈਆਂ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਹਸ਼ਬੋਨ ਦੀਆਂ ਪੈਲੀਆਂ, ਸਿਬਮਾਹ ਦੀਆਂ ਬੇਲਾਂ ਸੁੱਕ ਗਈਆਂ। ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਓਹ ਯਾਜ਼ੇਰ ਤੀਕ ਅੱਪੜੀਆਂ, ਓਹ ਉਜਾੜ ਵਿੱਚ ਫੈਲਰ ਗਈਆਂ, ਓਹ ਸਮੁੰਦਰੋਂ ਲੰਘ ਗਈਆਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਸ਼ਬੋਨ ਪਿੰਡ ਦੀਆਂ ਪੈਲ੍ਹੀਆਂ, ਸਿਬਮਾਹ ਪਿੰਡ ਦੀਆਂ ਵੇਲਾਂ ਸੁੱਕ ਗਈਆਂ। ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਉਹ ਯਾਜ਼ੇਰ ਪਿੰਡ ਤੱਕ ਪਹੁੰਚੀਆਂ, ਉਹ ਉਜਾੜ ਵਿੱਚ ਫੈਲ ਗਈਆਂ, ਉਹ ਦੀਆਂ ਸ਼ਾਖਾਂ ਖਿੱਲਰ ਗਈਆਂ, ਉਹ ਸਮੁੰਦਰੋਂ ਪਾਰ ਲੰਘ ਗਈਆਂ।